Kissan Mela: ਹੁਸ਼ਿਆਰਪੁਰ ਦੇ ਖੇਤੀ ਭਵਨ 'ਚ ਕਿਸਾਨ ਮੇਲਾ, ਡਿਪਟੀ ਕਮਿਸ਼ਨਰ ਵਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ - ਕਿਸਾਨ ਮੇਲੇ ਦਾ ਆਯੋਜਨ
🎬 Watch Now: Feature Video
Published : Oct 14, 2023, 5:21 PM IST
ਹੁਸ਼ਿਆਰਪੁਰ 'ਚ ਚੰਡੀਗੜ੍ਹ ਮਾਰਗ 'ਤੇ ਖੇਤੀ ਭਵਨ 'ਚ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੇਲੇ 'ਚ ਕਿਸਾਨਾਂ ਨੇ ਖੇਤੀ ਸੰਬਧੀ ਸਿਖਲਾਈ ਪ੍ਰਦਰਸ਼ਨੀ 'ਚ ਹਿਸਾ ਵੀ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਪੁਰ ਕੋਮਲ ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਕਿਸਾਨ ਮੇਲੇ 'ਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਡੀਸੀ ਹੁਸ਼ਿਆਰਪੁਰ ਨੇ ਕਿਹਾ ਕਿ ਅੱਜ ਉਹਨਾਂ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ, ਜਿੰਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਉਹਨਾਂ ਕਿਹਾ ਕਿ ਇਹਨਾਂ ਮੇਲਿਆਂ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਆਉਣ ਵਾਲੀ ਜੋ ਨਵੀਂ ਤਕਨੀਕ ਹੈ, ਉਸ ਬਾਰੇ ਵੀ ਇਸ ਮੇਲੇ 'ਚ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ।