ਟੋਲ ਪਲਾਜ਼ੇ ਨੂੰ ਹਟਾਉਣ ਦੇ ਮਸਲੇ 'ਤੇ ਪੁਲਿਸ ਨਾਲ ਕਿਸਾਨਾਂ ਦਾ ਟਕਰਾਅ, ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ 'ਤੇ ਲਾਇਆ ਧਰਨਾ - Clash between police and farmers
🎬 Watch Now: Feature Video


Published : Dec 22, 2023, 8:04 PM IST
Farmers clash with the police: ਮਾਨਸਾ ਦੇ ਕਸਬਾ ਭਿੱਖੀ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਨੂੰ ਤੋੜਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦੋ ਦਿਨ ਤੋਂ ਟੋਲ ਪਲਾਜੇ ਦੇ ਨਜ਼ਦੀਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗਲਤ ਤਰੀਕੇ ਨਾਲ ਬਣੇ ਇਸ ਟੋਲ ਪਲਾਜ਼ਾ ਕਾਰਣ ਆਏ ਦਿਨ ਹਾਦਸੇ ਹੋ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ। ਇਸ ਲਈ ਹੁਣ ਕਿਸਾਨ ਟੋਲ ਪਲਾਜੇ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਜ ਪੁਲਿਸ ਨੇ ਪਹਿਲਾਂ ਹੀ ਜੇਸੀਬੀ ਮਸ਼ੀਨਾਂ ਨੂੰ ਰੋਕ ਲਿਆ, ਜਿਸ ਕਾਰਨ ਕਿਸਾਨਾਂ ਨੇ ਖੁਦ ਹੀ ਹਥੌੜਿਆਂ ਦੇ ਨਾਲ ਟੋਲ ਪਲਾਜ਼ਾ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਇਸ ਦੌਰਾਨ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਕਿਸਾਨਾਂ ਨਾਲ ਟਕਰਾਅ (Clash between police and farmers) ਹੋ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਅਣਮਿਥੇ ਸਮੇਂ ਦੇ ਲਈ ਟੋਲ ਪਲਾਜ਼ਾ ਦੇ ਨਜ਼ਦੀਕ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਇਸ ਟੋਲ ਪਲਾਜ਼ੇ ਨੂੰ ਤੋੜਿਆ ਨਹੀਂ ਜਾਵੇਗਾ ਉਹ ਧਰਨਾ ਸਮਾਪਤ ਨਹੀਂ ਕਰਨਗੇ।