ਬਜ਼ੁਰਗ ਬੇਬੇ ਦੀ ਅਨੋਖੀ ਸੋਚ: ਮਾਤਾ ਵਲੋਂ ਮਰਨ ਤੋਂ ਬਾਅਦ ਮੈਡੀਕਲ ਕਾਲਜ ਨੂੰ ਸਰੀਰ ਦਾਨ - ਧਾਰਮਿਕ ਬਿਰਤੀ
🎬 Watch Now: Feature Video
ਫਿਰੋਜ਼ਪੁਰ : ਅੱਜ ਦੀ ਦੁਨੀਆ ਵਿੱਚ ਸਭ ਮਤਲਬੀ ਹੋਏ ਬੈਠੇ ਹਨ ਅਤੇ ਕੋਈ ਕਿਸੇ ਦੇ ਬਾਰੇ ਨਹੀਂ ਸੋਚਦਾ ਪਰ ਇਸ ਤਰ੍ਹਾਂ ਦੇ ਕੁਝ ਮਹਾਨ ਲੋਕ ਹੁੰਦੇ ਹਨ ਜੋ ਆਪਣੇ ਸਰੀਰ ਤੱਕ ਨੂੰ ਦਾਨ ਕਰ ਜਾਂਦੇ ਹਨ। ਇਸ ਤਰ੍ਹਾਂ ਦੀ ਇੱਕ ਜਾਣਕਾਰੀ ਜ਼ੀਰਾ ਦੇ ਰਹਿਣ ਵਾਲੇ ਬਸੰਤੀ ਦੇਵੀ ਪਤਨੀ ਮੇਹਰ ਚੰਦ ਵੱਲੋਂ ਦੇਖਣ ਨੂੰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਪੁੱਤਰ ਰਾਜ ਕੁਮਾਰ ਅਤੇ ਸਮਾਜਸੇਵੀ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਬਸੰਤੀ ਦੇਵੀ ਪਤਨੀ ਮੇਹਰ ਚੰਦ ਜੋ 85 ਸਾਲਾਂ ਦੇ ਸਨ ਆਪਣੇ ਸਰੀਰ ਦਾ ਦਾਨ ਲੋਕਾਂ ਦੀ ਭਲਾਈ ਵਾਸਤੇ "ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ" ਨੂੰ ਦਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਇੱਕ ਧਾਰਮਿਕ ਬਿਰਤੀ ਦੇ ਇਨਸਾਨ ਸਨ, ਜਿਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਆਪਣੇ ਸਰੀਰ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਵਾਸਤੇ ਦਾਨ ਦਿੱਤਾ ਤਾਂ ਜੋ ਉਹ ਬੱਚੇ ਆਪਣੀ ਪੜ੍ਹਾਈ ਦੇ ਨਾਲ-ਨਾਲ ਚੰਗੀ ਤਰ੍ਹਾਂ ਸਰੀਰ ਬਾਰੇ ਜਾਣਕਾਰੀ ਲੈ ਸਕਣ। ਇਸ ਮੌਕੇ ਉਨ੍ਹਾਂ ਦੇ ਦੋਹਤਰੇ ਨੈਬ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ ਵੀ ਉਨ੍ਹਾਂ ਦੀ ਸ਼ਵ ਯਾਤਰਾ ਦਾ ਹਿੱਸਾ ਬਣੇ ਉਨ੍ਹਾਂ ਦੇ ਪਵਿੱਤਰ ਸਰੀਰ ਦੀ ਯਾਤਰਾ ਉੱਤੇ ਲੋਕਾਂ ਵੱਲੋਂ ਫੁੱਲ ਬਰਸਾਏ ਗਏ।
Last Updated : Feb 3, 2023, 8:23 PM IST