ਅਸਮਾਨੀ ਬਿਜਲੀ ਦਾ ਕਹਿਰ ਪਰ ਜਾਨੀ ਨੁਕਸਾਨ ਤੋਂ ਬਚਾਅ
🎬 Watch Now: Feature Video
ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਗੂੜਾ ਖੁਰਦ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਵੱਡਾ ਨੁਕਸਾਨ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਅਸਮਾਨੀ ਬਿਜਲੀ ਡਿੱਗਣ ਕਾਰਨ ਮੱਕੀ ਦੇ ਟਾਂਡੇਆਂ ਨੂੰ ਭਿਆਨਕ ਅੱਗ ਲੱਗ ਗਈ ਇਨ੍ਹਾਂ ਹੀ ਨਹੀਂ ਅੱਗ ਨੇ ਅੰਬ ਦੇ ਦਰਖਤ ਨੂੰ ਵੀ ਫੜ ਲਿਆ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਤੱਖਦਰਸੀ ਨੇ ਦੱਸਿਆ ਕਿ ਅਸਮਾਨੀ ਬਿਜਲੀ ਮੱਕੀ ਦੇ ਟਾਂਡੇਆਂ ਉੱਤੇ ਡਿੱਗਣ ਦੇ ਚਲਦੇ ਮੱਕੀ ਦੇ ਟਾਂਡਿਆਂ ਨੂੰ ਅੱਗ ਲੱਗ ਗਈ ਅਤੇ ਇਹ ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਅੱਗ ਨੇ ਅੰਬ ਦੇ ਦਰਖਤ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਉਨ੍ਹਾਂ ਕਿਹਾ ਕਿ ਇਸ ਅਸਮਾਨੀ ਬਿਜਲੀ ਤੋਂ ਉਨ੍ਹਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਖੁਦ ਨੂੰ ਬਚਾਇਆ ਨਹੀਂ ਇਹ ਅਸਮਾਨੀ ਬਿਜਲੀ ਉਨ੍ਹਾਂ ਉੱਤੇ ਡਿੱਗ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
Last Updated : Feb 3, 2023, 8:29 PM IST