ਮੁੱਖ ਮੰਤਰੀ ਵੱਲੋਂ AAP ਦੇ ਦੋ ਵਿਧਾਇਕਾਂ ਖ਼ਿਲਾਫ਼ ਜਾਂਚ ਦੇ ਹੁਕਮ - Corruption allegations MLA Sarabjit Kaur Manuke
🎬 Watch Now: Feature Video
ਫਰੀਦਕੋਟ ਤੋਂ ਆਮ ਆਦਮੀਂ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ MLA Gurdit Singh Sekhon ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਦੇ ਪੰਜਾਬ ਸਰਕਾਰ ਵੱਲੋਂ ਹੁਕਮ ਦਿੱਤੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਰਾਜ ਕੁਮਾਰ ਨਾਮ ਦੇ ਵਿਅਕਤੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦਿਆਂ ਮੁੱਖ ਮੰਤਰੀ ਪੰਜਾਬ ਨੂੰ ਇਕ ਸਕਾਇਤ ਪੱਤਰ ਭੇਜਿਆ ਗਿਆ ਹੈ। ਜਿਸ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਦੋਹਾਂ ਵਿਧਾਇਕਾਂ ਉਪਰ ਲਗੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਗੁਰਦਿੱਤ ਸਿੰਘ ਫਰੀਦਕੋਟ ਵਿਖੇ ਕਿਸਾਨਾਂ ਦੇ ਧਰਨੇ ਵਿਚ ਗੱਲਬਾਤ ਲਈ ਆਏ ਸਨ ਤਾਂ ਉਹਨਾਂ ਤੋਂ ਜਦੋਂ ਸਾਡੇ ਪੱਤਰਕਾਰ ਨੇ ਉਹਨਾਂ ਉਪਰ ਲਗੇ ਇਲਜਾਮਾਂ ਦੀ ਜਾਂਚ ਦੇ ਹੁਕਮਾਂ ਬਾਰੇ ਸਵਾਲ ਕੀਤਾ ਤਾਂ ਉਹ ਭੜਕ ਗਏ ਅਤੇ ਤਲਖ਼ ਕਲਾਮੀ ਕਰਦਿਆਂ ਕਿਹਾ ਕਿ ਕੋਈ ਮਰਜੀ ਜਾਂਚ ਕਰ ਲਵੋ ਸਭ ਨੂੰ ਪਤਾ ਗੁਰਦਿੱਤ ਸਿੰਘ ਸੇਖੋਂ ਕਿਹੋ ਜਿਹੇ ਨੇ, ਉਹਨਾਂ ਨਾਲ ਹੀ ਕਿਹਾ ਕਿ ਅਜਿਹੇ ਇਲਜਾਮਾਂ ਦਾ ਉਹਨਾਂ ਨੂੰ ਜਵਾਬ ਦੇਣਾ ਆਉਂਦਾ ਹੈ।
Last Updated : Feb 3, 2023, 8:31 PM IST