ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ, ਗੁਲਾਬੀ ਸੂਟ 'ਚ ਆਈ ਨਜ਼ਰ - ਅਦਾਕਾਰਾ ਕਰਿਸ਼ਮਾ ਕਪੂਰ
🎬 Watch Now: Feature Video
Published : Nov 17, 2023, 5:04 PM IST
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੁਨੀਆਂ ਭਰ ਤੋਂ ਲੋਕ ਮੱਥਾ ਟੇਕਣ ਆਉਂਦੇ ਰਹਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਰਿਸ਼ਮਾ ਕਪੂਰ ਇਥੇ ਨਤਮਸਤਕ ਹੋਣ ਪਹੁੰਚੀ ਹੈ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ 'ਮੈਂ ਇਥੇ ਦੂਜੀ ਵਾਰ ਆਈ ਹਾਂ, ਇਥੇ ਆ ਕੇ ਹਮੇਸ਼ਾ ਹੀ ਮਨ ਨੂੰ ਅਲੱਗ ਤਰ੍ਹਾਂ ਦਾ ਸਕੂਨ ਮਿਲਦਾ ਹੈ।' ਲੁੱਕ ਦੀ ਗੱਲ ਕਰੀਏ ਤਾਂ ਕਰਿਸ਼ਮਾ ਕਪੂਰ ਨੇ ਸਿੰਪਲ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ ਵਿੱਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਕਾਲੀਆਂ ਐਨਕਾਂ ਨਾਲ ਆਪਣੀ ਖੂਬਸੂਰਤ ਨੂੰ ਚਾਰ ਚੰਨ ਲਾਏ ਹੋਏ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਿਸ਼ਮਾ ਹੁਣ ਸਾਰਾ ਅਲੀ ਖਾਨ ਅਤੇ ਵਿਜੇ ਵਰਮਾ ਨਾਲ ਮਰਡਰ ਮੁਬਾਰਕ ਵਿੱਚ ਨਜ਼ਰ ਆਵੇਗੀ। ਉਸ ਕੋਲ ਇੱਕ ਵੈੱਬ ਸੀਰੀਜ਼ ਬ੍ਰਾਊਨ ਵੀ ਹੈ, ਜਿਸ ਵਿੱਚ ਉਹ ਇੱਕ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਵੇਗੀ ਹੈ।