ਦੀਵਾਲੀ ਵਾਲੇ ਦਿਨ ਦੋ ਧਿਰਾਂ ਵਿਚਾਲੇ ਖੂਨੀ ਝੜਪ, ਆਤਿਸ਼ਬਾਜੀ ਚਲਾਉਂਦੇ ਸਮੇਂ ਬੱਚਿਆਂ ਹੋਈ ਲੜਾਈ ਬਣੀ ਕਾਰਨ - punjab

🎬 Watch Now: Feature Video

thumbnail

By ETV Bharat Punjabi Team

Published : Nov 13, 2023, 2:19 PM IST

ਮਾਮਲਾ ਅੰਮ੍ਰਿਤਸਰ ਦੇ ਨਿਉ ਸ਼ਹੀਦ ਸਿੰਘ ਇਲਾਕੇ ਦਾ ਹੈ, ਜਿੱਥੇ ਦੀਵਾਲੀ ਦੀ ਰਾਤ ਅਤਿਸ਼ਬਾਜੀ ਚਲਾਉਣ ਨੂੰ ਲੈ ਕੇ ਦੋ ਬੱਚਿਆਂ ਵਿੱਚ ਹੋਈ ਕਹਾਸੁਣੀ ਨੇ ਖੂਨੀ ਰੂਪ ਲੈ ਲਿਆ ਅਤੇ ਇਕ ਧਿਰ ਉਪਰ ਦੂਜੀ ਧਿਰ ਵਲੋਂ ਕੁੱਝ ਨੌਜਵਾਨਾਂ ਨਾਲ ਮਿਲ ਦਾਤਰਾ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਦੀ ਮੌਕੇ ਦੀ ਵੀਡੀਓ ਸਾਹਮਣੇ ਆਉਣ ਉੱਤੇ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕਾਰਵਾਈ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਤ ਪਰਿਵਾਰ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਮੌਕੇ ਉਨ੍ਹਾਂ ਦਾ ਬੱਚਾ ਗਲੀ ਦੇ ਬੱਚਿਆਂ ਨਾਲ ਅਤਿਸ਼ਬਾਜ਼ੀ ਚਲਾ ਰਿਹਾ ਸੀ, ਜਿੱਥੇ ਬੱਚਿਆ ਵਿਚ ਆਪਸੀ ਝੜਪ ਹੋਈ ਅਤੇ ਦੂਜੀ ਧਿਰ ਵਲੋਂ ਕੁਝ ਨੌਜਵਾਨ ਬੁਲਾ ਕੇ ਸਾਡੇ ਉੱਤੇ ਤੇਜ਼ਧਾਰ ਹਥਿਆਰਾਂ (Bloody Clash Between Two Groups) ਨਾਲ ਹਮਲਾ ਕਰ ਦਿੱਤਾ ਅਤੇ ਤੋੜਫੋੜ ਕੀਤੀ ਹੈ ਜਿਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਮੌਕੇ 'ਤੇ ਪਹੁੰਚ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਮੌਕੇ 'ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ। ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.