ਮੋਗਾ 'ਚ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਵੱਡਾ ਐਲਾਨ,ਕਿਹਾ-18 ਜਥੇਬੰਦੀਆਂ ਦੀ ਲੱਗੇਗੀ ਮਹਾ-ਪੰਚਾਇਤ,ਮੰਗਾਂ ਮਨਾਉਣ ਲਈ ਕਰਾਂਗੇ ਸੰਘਰਸ਼ - ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ
🎬 Watch Now: Feature Video
Published : Dec 11, 2023, 8:24 PM IST
ਮੋਗਾ: ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਮੋਗਾ 'ਚ ਮੀਟਿੰਗ ਕੀਤੀ ਗਈ। ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 15 ਦਸੰਬਰ ਨੂੰ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਅਤੇ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦੀ ਮੋਗਾ ਦਾਣੀ ਮੰਡੀ ਵਿੱਚ ਕਿਸਾਨਾਂ ਦੀ ਮਹਾਂ ਪੰਚਾਇਤ ਲੱਗੇਗੀ । ਉਹਨਾਂ ਕਿਹਾ ਕਿ ਇਸ ਮਹਾਂ ਪੰਚਾਇਤ ਵਿੱਚ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ ਸੂਬਾ ਪ੍ਰਧਾਨ 15 ਦਸੰਬਰ ਨੂੰ ਮੋਗਾ ਪਹੁੰਚਣਗੇ। ਇਸ ਮਹਾਂਪੰਚਾਇਤ ਦੌਰਾਨ ਕਿਸਾਨਾਂ ਦੀਆਂ ਮੁੱਖ ਮੰਗਾਂ ਪਰਾਲੀ ਸਾੜਨ ਦੇ ਨਾਂ 'ਤੇ ਕੀਤੇ ਗਏ ਪਰਚੇ, ਜੁਰਮਾਨੇ ਅਤੇ ਰੈਡ ਐਂਟਰੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕੋਈ ਵੀ ਅਧਿਕਾਰੀ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ। ਨਰਮੇ ਦੀ ਖਰੀਦ ਨੂੰ ਯਕੀਨੀ ਬਣਾਵੇ, ਤੁਰੰਤ ਸੀਸੀਆਈ ਨੂੰ ਖਰੀਦ ਦੇ ਹੁਕਮ ਜਾਰੀ ਕਰੇ। ਇਸ ਤੋਂ ਇਲਾਵਾ ਸਰਕਾਰ ਅਤੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਮੁਆਵਜਾ ਦਿੱਤੇ ਬਗੈਰ ਕਿਸੇ ਵੀ ਜ਼ਮੀਨ 'ਤੇ ਕਬਜ਼ਾ ਨਾ ਕੀਤਾ ਜਾਵੇ ਆਦਿ ਨੂੰ ਲਾਗੂ ਕਰਵਾਉਣ ਦਾ ਸਤਨ ਕੀਤਾ ਜਾਵੇਗਾ।