ਹਵਾਲਾਤੀ ਦੀ ਹਸਪਤਾਲ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਨਾਕਾਮ - ਰੋਪੜ ਜੇਲ੍ਹ ਵਿੱਚ ਸਜ਼ਾ ਕਟ ਰਿਹਾ
🎬 Watch Now: Feature Video
ਰੋਪੜ ਦੀ ਜੇਲ੍ਹ ਵਿੱਚੋਂ ਸਿਹਤ ਜਾਂਚ ਕਰਵਾਉਣ ਆਏ ਕੈਦੀ (Prisoners came for health checkup) ਵੱਲੋਂ ਸਰਕਾਰੀ ਹਸਪਤਾਲ ਰੋਪੜ (Government Hospital Ropar) ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ,ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਹਵਾਲਾਤੀ ਦੀ ਕੀਤੀ ਕੋਸ਼ਿਸ਼ ਨਾਕਾਮ ਹੋ ਗਈ। ਭੱਜਣ ਦੀ ਕੋਸ਼ਿਸ਼ ਦੌਰਾਨ ਹਵਾਲਾਤੀ ਜ਼ਖਮੀ ਵੀ ਹੋਇਆ। ਜ਼ਿਕਰਯੋਗ ਹੈ ਕਿ ਹਵਾਲਾਤੀ ਲੰਮੇਂ ਸਮੇਂ ਤੋਂ ਰੋਪੜ ਜੇਲ੍ਹ ਵਿੱਚ ਸਜਾ ਕਟ ਰਿਹਾ (Serving sentence in Ropar Jail) ਹੈ ਅਤੇ ਅੱਜ ਜਦੋਂ ਉਸ ਦਾ ਮੈਡੀਕਲ ਕਰਵਾਉਣ ਦੇ ਲਈ ਰੋਪੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਉਹ ਜ਼ਖ਼ਮੀ ਹੋਇਆ ਲੇਕਿਨ ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਹੋਇਆਂ ਹਵਾਲਾਤੀ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ ਗਿਆ ਅਤੇ ਉਸ ਕਾਬੂ ਕਰ ਲਿਆ ਗਿਆ ।
Last Updated : Feb 3, 2023, 8:33 PM IST