Chairman of Market Committee Moga : ਮੋਗਾ ਵਿਖੇ ਹਰਜਿੰਦਰ ਸਿੰਘ ਰੋਡੇ ਨੇ ਸਾਂਭਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ - ਮੋਗਾ ਮਾਰਕੀਟ ਕਮੇਟੀ ਚੇਅਰਮੈਨ
🎬 Watch Now: Feature Video
Published : Oct 23, 2023, 4:27 PM IST
ਮੋਗਾ ਵਿਖੇ ਹਰਜਿੰਦਰ ਸਿੰਘ ਰੋਡੇ ਨੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਅਤੇ ਅਮਨ ਪੰਡੋਰੀ ਨੇ ਚੇਅਰਮੈਨ ਮਾਰਕੀਟ ਕਮੇਟੀ ਕੋਟ-ਇਸੇ-ਖਾਂ ਵਜੋਂ ਅਹੁਦਾ ਸਾਂਭਿਆ ਹੈ। ਇਸ ਮੌਕੇ ਪਹੁੰਚੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੂਰੀ ਤਿਆਰੀ ਹੈ ਅਤੇ ਸਾਰੀਆਂ ਸੀਟਾਂ ਜਿੱਤਣ ਦਾ ਵੀ ਖੁਡੀਆਂ ਨੇ ਦਾਅਵਾ ਕੀਤਾ ਹੈ। ਖੁਡੀਆਂ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ ਪਰ ਕੇਂਦਰ ਸਰਕਾਰ ਜਦੋਂ ਸਾਨੂੰ ਖਾਦ ਦੀ ਲੋੜ ਹੁੰਦੀ ਉਦੋਂ ਵੀ ਕਈ ਕਈ ਦਿਨ ਖਾਦ ਮੁਹੱਈਆ ਨਹੀਂ ਕਰਵਾਉਂਦੀ। ਉਹਨਾਂ ਕਿਹਾ ਕਿ ਜੇਕਰ ਸਵਾਮੀਨਾਥਨ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ ਕਿਸਾਨ ਮਜ਼ਦੂਰ ਤੇ ਇੱਥੋਂ ਦੇ ਲੋਕ ਬਹੁਤ ਸੌਖੇ ਹੋ ਜਾਣਗੇ।