ਲੁਧਿਆਣਾ ਦੇ ਪਿੰਡ ਕਾਦੀਆ ਦੇ ਜੰਗਲ 'ਚੋਂ ਮਿਲੀ ਲਾਵਾਰਿਸ ਲਾਸ਼ - ਦਰੱਖਤ ਦੇ ਨਾਲ ਰੱਸੀ ਬੰਨ੍ਹੀ ਹੋਈ ਮਿਲੀ
🎬 Watch Now: Feature Video
ਲੁਧਿਆਣਾ ਦੇ ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਕਾਦੀਆਂ ਦੇ ਸੰਘਣੇ ਜੰਗਲ 'ਚੋਂ ਇੱਕ ਲਾਵਾਰਿਸ ਲਾਸ਼ (unclaimed body was found) ਮਿਲੀ ਹੈ, ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਲਾਸ਼ ਘੱਟੋ-ਘੱਟ 2 ਤੋਂ 3 ਹਫਤੇ ਪੁਰਾਣੀ ਹੈ। ਉੱਥੇ ਹੀ ਇੱਕ ਦਰੱਖਤ ਦੇ ਨਾਲ ਰੱਸੀ ਬੰਨ੍ਹੀ (A rope was found tied to the tree) ਹੋਈ ਵੀ ਮਿਲੀ ਹੈ, ਜਿਸ ਤੋਂ ਜਾਪਦਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲਾਸ਼ ਕਿਸਦੀ ਹੈ ਅਤੇ ਨਾ ਹੀ ਲਾਸ਼ ਦੀ ਪਛਾਣ ਹੋ ਸਕੀ ਹੈ ਪਰ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (in the forest of village Kadia of Ludhiana ) ਲਈ ਭੇਜ ਦਿੱਤਾ ਹੈ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਖੁਲਾਸਾ ਹੋਵੇਗਾ। ਥਾਣਾ ਲਾਡੋਵਾਲ ਇੰਚਾਰਜ ਨੇ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਲਾਸ਼ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕੋਈ ਹੋਰ। ਉਨ੍ਹਾਂ ਕਿਹਾ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ। ਲਾਸ਼ ਸੰਘਣੇ ਜੰਗਲ ਤੋਂ ਬਰਾਮਦ ਹੋਈ ਹੈ ਜਿਸ ਕਰਕੇ ਪੁਲਿਸ ਇਸ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।
Last Updated : Feb 3, 2023, 8:38 PM IST