Robber arrested: ਅੰਮ੍ਰਿਤਸਰ 'ਚ ਗੰਨ ਪੁਆਇੰਟ ਉੱਤੇ ਮੈਡੀਕਲ ਸਟੋਰ ਤੋਂ ਲੁੱਟ ਕਰਨ ਵਾਲਾ ਇੱਕ ਮੁਲਜ਼ਮ ਗ੍ਰਿਫ਼ਤਾਰ, ਬਾਕੀ 4 ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ - ਅੰਮ੍ਰਿਤਸਰ ਦੀ ਤਾਜ਼ਾ ਖਬਰ ਪੰਜਾਬੀ ਵਿੱਚ
🎬 Watch Now: Feature Video
Published : Sep 29, 2023, 6:04 PM IST
ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਪਬਲਿਕ ਫਾਰਮੈਸੀ ਦੇ ਮੈਡੀਕਲ ਸਟੋਰ ਤੋਂ ਗੰਨ ਪੁਆਇੰਟ ਉੱਤੇ ਪੈਸਿਆਂ ਦੀ ਲੁੱਟ (Robbery of money at gun point) ਕਰਨ ਵਾਲੇ ਇੱਕ ਮੁਲਜ਼ਮ ਰਾਹੁਲ ਭੱਟੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ 6 ਹਥਿਆਰਬੰਦ ਲੁਟੇਰਿਆਂ ਨੇ ਮੈਡੀਕਲ ਸਟੋਰ ਮਾਲਕ ਉੱਤੇ ਪਿਸਤੌਲ ਤਾਣ ਕੇ ਲੁੱਟ ਦੀ ਵਾਰਾਤ ਨੂੰ ਅੰਜਾਮ ਦਿੱਤਾ ਸੀ। ਵਾਰਦਤ ਮਗਰੋਂ ਪੁਲਿਸ ਨੇ 6 ਵਿੱਚੋਂ 2 ਲੁਟੇਰੇ ਗ੍ਰਿਫ਼ਤਾਰ ਕੀਤੇ ਹਨ। ਲੁੱਟ ਦੇ ਮਾਸਟਰਮਾਈਂਡ ਸਮੇਤ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਲੁੱਟ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ, ਬਾਕੀ ਲੁਟੇਰਿਆਂ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ।