Akali Dal Meeting: ਮੋਗਾ 'ਚ ਅਕਾਲੀ ਆਗੂਆਂ ਨੇ ਵਰਕਰਾਂ ਨਾਲ ਕੀਤੀ ਮੀਟਿੰਗ, ਨਿਸ਼ਾਨੇ 'ਤੇ ਲਈ ਸਰਕਾਰ - former Agriculture Minister

🎬 Watch Now: Feature Video

thumbnail

By ETV Bharat Punjabi Team

Published : Sep 19, 2023, 6:37 PM IST

ਮੋਗਾ, ਬਾਘਾਪੁਰਾਣਾ ਅਤੇ ਧਰਮਕੋਟ ਹਲਕੇ ਦੇ ਅਕਾਲੀ ਲੀਡਰਾਂ ਵਲੋਂ ਮਰਹੂਮ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਰਿਹਾਇਸ਼ 'ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਪੁੱਤ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮੋਹ ਜਲਦ ਹੀ ਸਰਕਾਰ ਤੋਂ ਭੰਗ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਲੋਕ ਹੁਣ 'ਆਪ' ਸਰਕਾਰ 'ਤੇ ਕੀਤੇ ਭਰੋਸੇ ਨੂੰ ਲੈਕੇ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਦੀ ਸੀ ਪਰ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਵਧਿਆ ਤੇ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਮੁੱਖ ਮੰਤਰੀ ਸੂਬੇ 'ਚ ਧਿਆਨ ਲਾਉਣ ਦੀ ਥਾਂ ਜਹਾਜ਼ਾਂ ਦੀ ਸੈਰ ਕਰਨ 'ਤੇ ਲੱਗਾ ਹੋਇਆ ਹੈ। (Akali Dal Meeting) (Akali leader Meeting with Workers)

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.