Illegal Mining In Hoshiarpur : ਹੁਸ਼ਿਆਰਪੁਰ 'ਚ ਗੈਰਕਾਨੂੰਨੀ ਮਾਈਨਿੰਗ ਖਿਲਾਫ਼ ਕਾਰਵਾਈ, ਪੁਲਿਸ ਨੇ 9 ਟ੍ਰੈਕਟਰ-ਟਰਾਲੀਆਂ ਕੀਤੀਆਂ ਕਾਬੂ - ਹੁਸ਼ਿਆਰਪੁਰ ਚ ਗੈਰਕਾਨੂੰਨੀ ਖਨਨ
🎬 Watch Now: Feature Video
Published : Oct 27, 2023, 3:42 PM IST
ਹੁਸਿ਼ਆਰਪੁਰ ਦੇ ਨੇੜੇ ਪਿੰਡ ਜਹਾਂਨਖੇਲਾਂ ਵਿੱਚ ਪਿੰਡ ਦੀ ਕੁਝ ਜ਼ਮੀਨ ਉੱਤੇ ਹੋ ਰਹੀ ਨਾਜਾਇਜ਼ ਮਾਈਨਿੰਗ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਜ਼ਮੀਨ ਮਾਲਕਾਂ ਦੇ ਬਿਆਨਾਂ ਉੱਤੇ 9 ਟ੍ਰੈਕਟਰ ਟਰਾਲੀਆਂ ਆਪਣੀ ਹਿਰਾਸਤ ਵਿੱਚ ਲਿਆ ਹੈ। ਜਦੋਂ ਕਿ ਕੁਝ ਟ੍ਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਹਨ।ਜਾਣਕਾਰੀ ਦਿੰਦਿਆਂ ਜ਼ਮੀਨ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਹਾਂਨਖੇਲਾਂ ਵਿੱਚ ਕਈ ਏਕੜ ਜ਼ਮੀਨ ਹੈ, ਜਿੱਥੇ ਕਿ ਨਾਜਾਇਜ਼ ਮਾਈਨਿੰਗ ਦਾ ਧੰਦਾ ਹੋ ਰਿਹਾ ਸੀ। ਜ਼ਮੀਨ ਮਾਲਕਾਂ ਨੇ ਦੋਸ਼ ਲਾਇਆ ਕਿ ਰੇਤ ਮਾਫੀਏ ਵਲੋਂ ਲੋਕਾਂ ਦੀਆਂ ਜ਼ਮੀਨਾਂ ਉੱਤੇ ਗਲਤ ਢੰਗ ਨਾਲ ਮਾਈਨਿੰਗ ਕਰਕੇ ਜ਼ਮੀਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ਸਰਕਾਰ ਨੂੰ ਇਨ੍ਹਾਂ ਤੇ ਲਗਾਮ ਲਾ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।