ਅੰਮ੍ਰਿਤਸਰ ਛੇਹਰਟਾ ਨਜ਼ਦੀਕ ਆਕਸੀਜਨ ਗੈਸ ਸਪਲਾਈ ਕਰਨ ਵਾਲੇ ਟਰੱਕ ਤੇ ਬਲੈਰੋ ਵਿਚਾਲੇ ਹੋਈ ਭਿਆਨਕ ਟੱਕਰ
🎬 Watch Now: Feature Video
Published : Jan 16, 2024, 2:30 PM IST
ਅੰਮ੍ਰਿਤਸਰ ਦੇ ਛੇਹਰਟਾ ਰੋਡ 'ਤੇ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਮੈਡੀਕਲ ਆਕਸੀਜਨ ਸਪਲਾਈ ਕਰਨ ਵਾਲਾ ਟਰੱਕ ਬੇਕਾਬੂ ਹੋ ਕੇ ਸੜਕ ਤੋਂ ਬੀਆਰਟੀਐਸ ਲੈਣ ਵਿੱਚ ਜਾ ਵੜਿਆ ਅਤੇ ਬੀਆਰਟੀਐਸ ਲੇਨ 'ਚ ਆ ਰਹੀ ਬਲੈਰੋਕਾਰ ਦੇ ਨਾਲ ਜਾ ਟਕਰਾਇਆ। ਜਿਸ ਨਾਲ ਕਿ ਇੱਕ ਜਬਰਦਸਤ ਹਾਦਸਾ ਵਾਪਰ ਗਿਆ। ਇਸ ਹਾਦਸੇ ਦੋਰਾਨ ਟਰੱਕ 'ਚ ਪਏ ਆਕਸੀਜਨ ਵੀ ਟਰੱਕ ਚੋਂ ਬਾਹਰ ਆ ਕੇ ਬਲੈਰੋ ਕਾਰ 'ਤੇ ਆਣ ਡਿੱਗੇ ਜਿਸ ਨਾਲ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਬਲੈਰੋ ਕਾਰ 'ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੈਡੀਕਲ ਆਕਸੀਜਨ ਸਪਲਾਈ ਟਰੱਕ ਦਾ ਡਰਾਈਵਰ ਮੌਕੇ 'ਤੇ ਹੀ ਫਰਾਰ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮੌਕੇ 'ਤੇ ਮੌਜੂਦ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਮੈਡੀਕਲ ਆਕਸੀਜਨ ਸਪਲਾਈ ਟਰੱਕ ਦਾ ਡਰਾਈਵਰ ਬੜੀ ਹੀ ਸਪੀਡ ਦੇ ਨਾਲ ਟਰੱਕ ਚਲਾ ਰਿਹਾ ਸੀ ਤੇ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਜ਼ਖਮੀ ਵਿਅਕਤੀ ਦੀ ਜਾਨ ਬਚਾ ਕੇ ਬਾਅਦ ਵਿੱਚ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਗਲਤ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।