Statue of late singer Sidhu Moosewala: ਅੰਮ੍ਰਿਤਸਰ ਦੇ ਬੰਗਲਾ ਕਲੋਨੀ 'ਚ ਬੰਗਾਲੀ ਕਾਰੀਗਰਾਂ ਨੇ ਬਣਾਇਆ ਮਰਹੂਮ ਮੂਸੇਵਾਲਾ ਦਾ ਬੁੱਤ, ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ
🎬 Watch Now: Feature Video
Published : Oct 23, 2023, 5:10 PM IST
ਅੰਮ੍ਰਿਤਸਰ ਦੀ ਬੰਗਲਾ ਕਲੋਨੀ ਵਿੱਚ ਹਰ ਸਾਲ ਨਵਰਾਤਰਿਆਂ ਦੇ ਮੌਕੇ ਪੰਡਾਲ ਸਜਾਉਣ ਵਾਲੇ ਕਾਰੀਗਰ ਸਾਹਿਲ ਨੇ ਇਸ ਵਾਰ ਮਰਹੂਮ ਪੰਜਾਬੀ ਗਾਇਕ (Statue of Sidhu Musewala) ਸਿੱਧੂ ਮੂਸੇਵਾਲਾ ਦਾ ਬੁੱਤ ਬਣਾ ਕੇ ਇੱਕ ਨਵੀਂ ਪਹਿਲ ਕੀਤੀ ਅਤੇ ਇਹ ਬੁੱਤ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਾਰੀਗਰ ਦਾ ਕਹਿਣਾ ਹੈ ਕਿ ਉਹ ਮਰਹੂਮ ਗਾਇਕ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ, ਇਸ ਲਈ ਉਸ ਨੇ ਆਪਣੇ ਹੀਰੋ ਨੂੰ ਸ਼ਰਧਾਂਜਲੀ ਦੇਣ ਲਈ ਇਹ ਬੁੱਤ ਤਿਆਰ ਕੀਤਾ ਹੈ। ਦੂਜੇ ਪਾਸੇ ਸਥਾਨਕ ਕੌਂਸਲਰ ਤਾਹੀਰ ਸ਼ਾਹ ਦਾ ਕਹਿਣਾ ਹੈ ਕਿ ਨੌਜਵਾਨ ਕਾਰੀਗਰ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਉਹ ਉਸ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਮਰਹੂਮ ਮੂਸੇਵਾਲਾ (Late Musewala) ਨੇ ਦੇਸ਼-ਦੁਨੀਆਂ ਵਿੱਚ ਪੰਜਾਬ ਦੇ ਨਾਮ ਨੂੰ ਚਮਕਾਇਆ ਸੀ।