ਸੋਸ਼ਲ ਮੀਡੀਆ ਜ਼ਰੀਏ ਕਰਨਲ ਰੈਂਕ ਦੇ ਅਧਿਕਾਰੀ ਨਾਲ ਹੋਈ 35 ਲੱਖ ਦੀ ਵੱਡੀ ਠੱਗੀ - ਕਰਨਲ ਨਾਲ ਸੋਸ਼ਲ ਮੀਡੀਆ ਤੇ ਠੱਗੀ

🎬 Watch Now: Feature Video

thumbnail

By ETV Bharat Punjabi Team

Published : Jan 16, 2024, 12:07 PM IST

ਪਠਾਨਕੋਟ : ਇੱਕ ਪਾਸੇ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਉਣ ਵਾਲੀਆਂ ਫਰਜ਼ੀ ਫੋਨ ਕਾਲਾਂ ਅਤੇ ਸੰਦੇਸ਼ਾਂ ਤੋਂ ਸਾਵਧਾਨ ਰਹਿਣ ਤਾਂ ਜੋ ਠੱਗੀ ਦਾ ਸ਼ਿਕਾਰ ਹੋਣੋ ਬਚ ਸਕਣ, ਪਰ ਠੱਗ ਇੰਨੇ ਸ਼ਾਤਿਰ ਹੁੰਦੇ ਹਨ ਕਿ ਉਹ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਵੱਡੇ ਅਹੁਦੇਦਾਰ ਅਤੇ ਤਜੁਰਬੇਕਾਰ ਅਫਸਰਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਅਜਿਹਾ ਹੀ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਆਰਮੀ ਅਫਸਰ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਕਰਨਲ ਰੈਂਕ ਦੇ ਅਧਿਕਾਰੀ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਕਰੀਬ 35 ਲੱਖ ਰੁਪਏ ਦੀ ਠੱਗੀ ਕਰ ਲਈ। ਇਸ ਅਧਿਕਾਰੀ ਨੂੰ ਸਾਈਬਰ ਠੱਗਾਂ ਨੇ ਕਿਹਾ ਕਿ ਉਹ ਆਪਣੀ ਕਿਸੇ ਪ੍ਰਾਈਵੇਟ ਕੰਪਨੀ 'ਚ ਪੈਸੇ ਲਗਾ ਕੇ ਦੁੱਗਣਾ ਮੁਨਾਫਾ ਲੈ ਸਕਦੇ ਹਨ, ਜਦੋਂ ਉਸ ਨੂੰ ਇਸ ਗੱਲ ਦੀ ਭਿਣਕ ਲੱਗੀ ਕਿ ਉਸ ਦੇ ਨਾਲ ਠੱਗੀ ਹੋ ਚੁੱਕੀ ਹੈ ਤਾਂ ਅਫ਼ਸਰ ਨੇ ਇਸ ਸਬੰਧੀ ਪਠਾਨਕੋਟ ਦੇ ਸਾਈਬਰ ਸੈੱਲ 'ਚ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਸਾਈਬਰ ਸੈਲ ਨੇ ਮਾਮਲੇ ਦੀ ਜਾਂਚ ਕਰਕੇ ਥਾਣਾ ਡਿਵੀਜ਼ਨ ਨੰਬਰ 1 ਪਠਾਨਕੋਟ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.