Hoshiarpur News: ਹੈਰਾਨੀਜਨਕ ! ਬੈਂਕ ਵਿੱਚੋਂ ਹੀ ਚੋਰੀ ਹੋਏ ਬਜ਼ੁਰਗ ਦੇ 1 ਲੱਖ ਰੁਪਏ - ਲੱਖ ਰੁਪਏ ਚੋਰੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/04-10-2023/640-480-19676167-thumbnail-16x9-lll.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Oct 4, 2023, 11:14 AM IST
ਹੁਸ਼ਿਆਰਪੁਰ: ਅੱਜ ਦੇ ਸਮੇਂ ਚੋਰੀ ਕਰਨ ਵਾਲਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਬੈਂਕ ਵਿੱਚ ਹੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਗੜ੍ਹਦੀਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੈਂਕ ਵਿੱਚੋਂ ਇੱਕ ਬਜ਼ੁਰਗ ਵੱਲੋਂ 1 ਲੱਖ ਰੁਪਏ ਕੱਢਵਾਏ ਗਏ ਸਨ। ਇਸ ਮਗਰੋਂ ਬਜ਼ੁਰਗ ਵੱਲੋਂ ਕਾਪੀ 'ਤੇ ਐਂਟਰੀ ਕਰਵਾਈ ਜਾ ਰਹੀ ਕਿ ਇਸੇ ਦੌਰਾਨ ਦੋ ਔਰਤਾਂ ਨੇ ਪੈਸਿਆਂ ਵਾਲੇ ਲਿਫ਼ਾਫ਼ੇ 'ਤੇ ਕੱਟ ਮਾਰ ਕੇ ਲੱਖ ਰੁਪਏ ਚੋਰੀ ਕਰ ਲਏ ਤੇ ਉਹ ਬੈਂਕ ਵਿੱਚੋਂ ਫਰਾਰ ਹੋ ਗਈਆਂ। ਜਦੋਂ ਬਜ਼ੁਰਗ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪੀੜਤ ਨੇ ਬੈਂਕ 'ਚ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਈ। ਪੁਲਿਸ ਮੁਲਜ਼ਮ ਔਰਤਾਂ ਦੀ ਭਾਲ ਕਰ ਰਹੀ ਹੈ।