ਭਦੌੜ ਤੇ ਤਪੇ ਇੱਕ ਹਫ਼ਤੇ ਅੰਦਰ ਖੁੱਲ੍ਹਣਗੇ ਲੋਕਾਂ ਲਈ ਦਫ਼ਤਰ- ਲਾਭ ਸਿੰਘ ਉੱਗੋਕੇ - Labh Singh Ugoke
🎬 Watch Now: Feature Video
ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ (Vidhan Sabha constituency Bhadaur) ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ (Labh Singh Ugoke) ਨੇ ਸ਼ਹਿਰ ਭਦੌੜ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਰਕਰਾਂ ਦਾ ਚੋਣਾਂ ਵਿੱਚ ਅਹਿਮ ਰੋਲ ਅਦਾ ਕਰਨ ’ਤੇ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਪਹੁੰਚ ਕੇ ਧੰਨਵਾਦ ਕੀਤਾ। ਇਸ ਸਮੇਂ ਲਾਭ ਸਿੰਘ ਉਗੋਕੇ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੁਆਰਾ ਇਕ ਤਪਾ ਵਿਖੇ ਅਤੇ ਇੱਕ ਭਦੌੜ ਵਿਖੇ ਦਫਤਰ ਖੋਲ੍ਹਿਆ ਜਾਵੇਗਾ ਜਿੱਥੇ ਉਨ੍ਹਾਂ ਦੁਆਰਾ ਇੱਕ ਇੱਕ ਵਰਕਰ ਪੱਕੇ ਤੌਰ ’ਤੇ ਨਿਯੁਕਤ ਕੀਤਾ ਜਾਵੇਗਾ ਜੋ ਕਿ ਲੋਕਾਂ ਦੇ ਫਾਰਮ ਭਰੇਗਾ ਅਤੇ ਕਿਸ ਵਿਅਕਤੀ ਨੂੰ ਕਿਸ ਦਫ਼ਤਰ ਚ ਜਾ ਕੇ ਕਿਹੜੇ ਅਧਿਕਾਰੀ ਨੂੰ ਮਿਲਣਾ ਹੈ ਇਹ ਵੀ ਸਮਝਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਕਿਸੇ ਵੀ ਵਿਅਕਤੀ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦ ਹੀ ਉਹ ਹਲਕਾ ਭਦੌੜ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਧੰਨਵਾਦੀ ਦੌਰਾ ਕਰਨਗੇ।
Last Updated : Feb 3, 2023, 8:20 PM IST
TAGGED:
ਵਿਧਾਨ ਸਭਾ ਹਲਕਾ ਭਦੌੜ