ਮਜੀਠੀਆ ਨੂੰ ਨਵਜੋਤ ਕੌਰ ਸਿੱਧੂ ਦੀ ਦੋ-ਟੁੱਕ, ਕਿਹਾ... - Navjot Kaur Sidhu reply to Majithia on vote seeking statement
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ (Amritsar East Assembly constituency) ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਮੰਨੀ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਵੱਲੋਂ ਲਗਾਤਾਰ ਨਵਜੋਤ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਬਿਕਰਮ ਮਜੀਠੀਆ ’ਤੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਉਨ੍ਹਾਂ ਮਜੀਠੀਆ ਨੂੰ ਜਵਾਬ ਵੀ ਦਿੱਤਾ ਗਿਆ ਕਿਉਂਕਿ ਮਜੀਠੀਆ ਲਗਾਤਾਰ ਆਪਣੀ ਬਿਆਨਬਾਜੀ ’ਚ ਨਵਜੋਤ ਕੌਰ ਸਿੱਧੂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਕਹਿੰਦੇ ਰਹਿੰਦੇ ਹਨ ਤਾਂ ਨਵਜੋਤ ਕੌਸ ਸਿੱਧੂ ਨੇ ਕਿਹਾ ਕਿ ਉਹ ਬਹੁਤ ਹਲਕੇ ਦਿਲ ਦੇ ਹਨ ਅਤੇ ਉਨ੍ਹਾਂ ਨੂੰ ਹਰ ਇੱਕ ਉੱਪਰ ਤਰਸ ਆ ਜਾਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਵੱਡਾ ਕਾਂਡ ਨਾ ਕੀਤਾ ਹੁੰਦਾ ਤਾਂ ਉਹ ਤਰਸ ਕਰ ਸਕਦੇ ਸਨ। ਇਸ ਮੌਕੇ ਨਵਜੋਤ ਕੌਰ ਸਿੱਧੂ ਨੂੰ ਸੀਐਮ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਨੂੰ ਲੈਕੇ ਸਵਾਲ ਕੀਤਾ ਗਿਆ ਤਾਂ ਉਹ ਕੋਈ ਵੀ ਬਿਆਨ ਦੇਣ ਤੋਂ ਕੰਨੀ ਕਤਰਾਉਂਦੇ ਵਿਖਾਈ ਦਿੱਤੇ ਕਿਉਂਕਿ ਰਵਨੀਤ ਬਿੱਟੂ ਵੱਲੋਂ ਸਵਾਲ ਚੁੱਕਣ ਵਾਲਿਆਂ ਨੂੰ ਇਸਦਾ ਜਵਾਬ ਦਿੱਤਾ ਗਿਆ ਸੀ।
Last Updated : Feb 3, 2023, 8:11 PM IST