ਲੁੱਟ ਦੀ ਝੂਠੀ ਘਟਨਾ ਬੇਨਕਾਬ, ਮੁਲਜ਼ਮ ਕਾਬੂ - Moga latest news
🎬 Watch Now: Feature Video

ਮੋਗਾ: ਸੂਬੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਲੈ ਰਹੀਆਂ ਹਨ। ਮੋਗਾ ਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਝੂਠੀ ਲੁੱਟ ਦੀ ਘਟਨਾ ਨੂੰ ਬੇਨਕਾਬ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੈਟਰੋਲ ਪੰਪ ਦੇ ਦੋ ਕਰਿੰਦਿਆਂ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੈਟਰੋਲ ਪੰਪ ਦੇ ਮੈਨੇਜ਼ਰ ਨੇ ਇਹ ਸਾਜਿਸ਼ ਨੂੰ ਰਚਿਆ ਕਿਉਂਕਿ ਉਸ ਵੱਲੋਂ ਪੈਟਰੋਲ ਪੰਪ ਦੇ ਪੈਸਿਆਂ ਵਿੱਚੋਂ 2 ਲੱਖ ਦਾ ਠੱਗੀ ਕੀਤੀ ਗਈ ਅਤੇ ਉਸ ਘਟਨਾ ਉੱਪਰ ਪਰਦਾ ਪਾਉਣ ਲਈ ਇਹ ਪੈਟਰੋਲ ਪੰਪ ਦੇ ਪੈਸਿਆਂ ਨੂੰ ਲੁੱਟਣ ਦੀ ਝੂਠੀ ਸਾਜਿਸ਼ ਰਚੀ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਤੋਂ 1 ਲੱਖ 65 ਹਜ਼ਾਰ ਦੀ ਨਗਦੀ ਬਰਾਮਦ ਕਰ ਲਈ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:18 PM IST