ਲੁਧਿਆਣਾ ਤੋਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਵੱਡਾ ਕਾਫਲਾ ਰਵਾਨਾ - ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ
🎬 Watch Now: Feature Video
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਵਜੋਂ ਅੱਜ ਭਗਵੰਤ ਮਾਨ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ (Khatkar Kalan village of Shaheed Azam Bhagat Singh) ਤੋਂ ਹਲਫ਼ ਲੈਣ ਜਾ ਰਹੇ ਹਨ। ਜਿਸ ਨੂੰ ਲੈ ਕੇ ਪੰਜਾਬ ਭਰ ਤੋਂ ਵਿਧਾਇਕ ਵੀ ਵੱਡੀ ਤਾਦਾਦ ਅੰਦਰ ਆਪੋ ਆਪਣੇ ਹਲਕਿਆਂ ਤੋਂ ਕਾਫਿਲੇ ਲੈ ਕੇ ਖਟਕੜ ਕਲਾਂ ਪਹੁੰਚ ਰਹੇ ਹਨ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ (Vidhan Sabha constituency Jagraon) ਤੋਂ ਦੂਜੀ ਵਾਰ ਆਮ ਆਦਮੀ ਪਾਰਟੀ (Aam Aadmi Party) ਦੀ ਵਿਧਾਇਕ ਬਣੀ ਸਰਬਜੀਤ ਕੌਰ ਮਣਕੇ ਵੀ ਕਾਫਿਲੇ ਦੇ ਨਾਲ ਲੁਧਿਆਣਾ ਤੋਂ ਨਵਾਂਸ਼ਹਿਰ ਰਵਾਨਾ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ 75 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਆਜ਼ਾਦੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦਾਂ ਦਾ ਸੁਪਨਾ ਪੂਰਾ ਹੋ ਗਿਆ ਹੈ।
Last Updated : Feb 3, 2023, 8:19 PM IST