ਪੁਲਿਸ ਨੇ ਹੈਰੋਇਨ ਸਣੇ ਮਿਜ਼ੋਰਮ ਦੀ ਔਰਤ ਕੀਤੀ ਕਾਬੂ - i20
🎬 Watch Now: Feature Video
ਜਲੰਧਰ ਦੀ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਇੱਕ ਔਰਤ ਤੇ ਪੁਰਸ਼ ਨੂੰ 1 ਕਿੱਲੋ ਸੱਠ ਗ੍ਰਾਮ ਹੈਰੋਇਨ ਸਣੇ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਬੱਸ ਅੱਡੇ 'ਤੇ ਤਲਾਸ਼ੀ ਦੋਰਾਨ ਮਹਿਲਾ ਤੋਂ ਹੈਰੋਇਨ ਬਰਾਮਦ ਕੀਤੀ। ਪੁਲਿਸ ਵੱਲੋਂ ਗਿਰਫ਼ਤਾਰ ਕੀਤੀ ਗਈ ਇਹ ਮਾਹਿਲਾ ਮਿਜ਼ੋਰਮ ਦੀ ਰਹਿਣ ਵਾਲੀ ਹੈ। ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।