ਕੈਨੇਡਾ ਚੋਣਾਂ 2019: ਰੋਜ਼ਗਾਰ ਪੈਦਾ ਕਰਨਾ ਹੈ ਭਵਿੱਖ ਦਾ ਹੱਲ ਹਰਪ੍ਰੀਤ ਸਿੰਘ - ਕੈਨੇਡਾ ਚੋਣਾਂ 2019
🎬 Watch Now: Feature Video
ਕੈਨੇਡਾ ਵਿੱਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ। ਇਸੇ ਦੌਰਾਨ ਈਟੀਵੀ ਭਾਰਤ ਨੇ ਸਰੀ ਨਿਉਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਾਲਿਸੀ 'ਚ ਬਦਲਾਅ ਨਾਲ ਹੀ ਬਦਲਾਅ ਸੰਭਵ ਹੈ। ਲੋਕਾਂ ਦਾ ਵਿਸ਼ਵਾਸ ਸਿਆਸਤ 'ਚੋਂ ਉਠਦਾ ਜਾ ਰਿਹਾ ਹੈ, ਵਾਅਦੇ ਕਰਕੇ ਸਿਆਸਤਦਾਨ ਨਜ਼ਰ ਨਹੀਂ ਆਉਂਦਾ। ਵਧਦਾ ਕ੍ਰਾਈਮ ਰੇਟ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੋਕਸ ਛੋਟੇ ਬਿਜ਼ਨਸ ਤੇ ਰੁਜ਼ਗਾਰ ਪੈਦਾ ਕਰਨ 'ਤੇ ਹੋਵੇਗਾ ਅਤੇ ਈਮੀਗ੍ਰੇਸ਼ਨ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਦਾ ਇੱਕ ਮਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਮੁਕਾਬਲਾ ਖ਼ੁਦ ਨਾਲ ਹੀ ਹੈ ਅਤੇ ਜਿੱਤ ਪ੍ਰਪਤ ਕਰਨ ਤੋਂ ਬਾਅਦ ਉਹ 22 ਅਕਤੂਬਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ।
Last Updated : Oct 15, 2019, 9:37 AM IST