ਕੈਨੇਡਾ ਚੋਣਾਂ 2019: ਸਰੀ ਨੂੰ ਡਾਊਨਟਾਊਨ ਬਣਾਉਣਾ ਮੇਰਾ ਪਹਿਲਾ ਮਿਸ਼ਨ: ਰਨਦੀਪ ਸਿੰਘ ਸਰਾਏ
🎬 Watch Now: Feature Video
ਸਰੀ: ਕੈਨੇਡਾ ਵਿੱਚ 21 ਅਕਤੂਬਰ ਨੂੰ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਈਟੀਵੀ ਭਾਰਤ ਨੇ ਸਰੀ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਰਨਦੀਪ ਸਿੰਘ ਸਰਾਏ ਨਾਲ ਇਸ ਬਾਰੇ ਗੱਲਬਾਤ ਕੀਤੀ। ਰਨਦੀਪ ਸਿੰਘ ਸਰਾਏ ਨੇ ਇਸ ਦੌਰਾਨ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਉਨ੍ਹਾਂ ਦੀ ਪਾਰਟੀ ਨੇ ਕਾਫ਼ੀ ਕੁੱਝ ਕੀਤਾ। ਸਰੀ ਨੂੰ ਫੰਡ ਦਿੱਤਾ ਗਿਆ, ਨਵੀਆਂ ਬਿਲਡਿੰਗਾਂ ਬਣੀਆਂ ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ। ਅੱਪਰ ਕਲਾਸ ਦਾ ਟੈਕਸ ਵਧਾਇਆ ਗਿਆ ਅਤੇ ਲੋਅਰ ਕਲਾਸ ਦਾ ਟੈਕਸ ਘਟਾਇਆ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਹਰ ਸਾਲ 10 ਤੋਂ 12 ਫੀਸਦੀ ਰਿਫਿਊਜੀ ਆਉਂਦੇ ਹਨ ਅਤੇ ਵਿਧਵਾ ਤੇ ਪਰਿਵਾਰ ਵਾਲਿਆਂ ਨੂੰ ਹਰ ਸਾਲ ਕੈਨੇਡਾ ਆਉਣ ਲਈ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਲਿਬਰਲ ਪਾਰਟੀ ਵੱਲੋਂ single use plastic ਨੂੰ ਬੈਨ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਸਿਰਫ਼ ਲਿਬਰਲ ਪਾਰਟੀ ਨੇ ਕੀਤਾ, ਬਾਕੀਆਂ ਨੇ ਅਜਿਹਾ ਕੁੱਝ ਨਹੀਂ ਕੀਤਾ। ਸਰੀ ਨੂੰ ਡਾਊਨਟਾਊਨ ਕੋਰ ਬਣਾਉਣਾ ਉਨ੍ਹਾਂ ਦਾ ਪਹਿਲਾ ਮਿਸ਼ਨ ਹੈ।