ਵੇਖੋ ਵੀਡੀਓ, ਜਦੋਂ ਹਾਥੀ ਦੇ ਬੱਚੇ ਨੇ ਕੈਮਰਾਮੈਨ ਨੂੰ ਭਜਾਇਆ ! - ਹਾਥੀ ਦੇ ਬੱਚੇ ਦੀ ਵੀਡੀਓ
🎬 Watch Now: Feature Video
ਥਾਈਲੈਂਡ: ਅਕਸਰ ਲੋਕ ਸੋਸ਼ਲ ਮੀਡੀਆ 'ਤੇ ਕੁੱਤਿਆਂ ਤੇ ਬਿੱਲਿਆਂ ਦੇ ਬੱਚਿਆਂ ਦੀ ਵੀਡੀਓ ਬੇਹਦ ਪਸੰਦ ਕਰਦੇ ਹਨ। ਅਜਿਹਾ ਇੱਕ ਹੋਰ ਜਾਨਵਰ ਜੋ ਆਪਣੀਆਂ ਹਰਕਤਾਂ ਤੋਂ ਦਿਲ ਜਿੱਤ ਲੈਦਾ ਹੈ , ਉਹ ਹੈ ਹਾਥੀ। ਹਾਥੀ ਦੇ ਇੱਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਥਾਈਲੈਂਡ ਦੇ ਕੋਹ ਸੈਮੂਈ ਹਾਥੀ ਹੈਵਨ ਵੱਲੋਂ ਇੰਸਟਾਗ੍ਰਾਮ' ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਵਿੱਚ ਲੂਨਾ ਨਾਂ ਦਾ ਛੋਟਾ ਹਾਥੀ ਤੇ ਉਸ ਦੀ ਮਾਂ ਵਿਖਾਈ ਦੇ ਰਹੇ ਹੈ। ਇਸ ਵੀਡੀਓ 'ਚ ਖਾਸ ਗੱਲ ਇਹ ਹੈ ਕਿ ਹਾਥੀ ਦੇ ਬੱਚੇ ਲੂਨਾ ਨੇ ਕੈਮਰਾਮੈਨ ਨੂੰ ਬੇਹਦ ਭਜਾਇਆ। ਲੋਕਾਂ ਵੱਲੋਂ ਇਹ ਵੀਡੀਓ ਬੇਹਦ ਪਸੰਦ ਕੀਤੀ ਜਾ ਰਹੀ ਹੈ।