ਅੰਮ੍ਰਿਤਸਰ ਦੀਆਂ ਇਨ੍ਹਾਂ ਮਹਿਲਾਵਾਂ ਨੇ ਦੱਸਿਆ ਮਹਿਲਾ ਦਿਵਸ ਦਾ ਅਸਲ ਮਤਲਬ - ਨਵੇਂ ਸਮਾਜ ਦੀ ਸਿਰਜਣਾ
🎬 Watch Now: Feature Video
ਅੰਮ੍ਰਿਤਸਰ: ਵਿਸ਼ਵ ਭਰ ਵਿੱਚ 8 ਮਾਰਚ ਨੂੰ ਯਾਨੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਘਰ ਸੰਭਾਲਣ ਦੇ ਨਾਲ ਨਾਲ ਸੋਸ਼ਲ ਵਰਕਰ ਦਾ ਕੰਮ ਕਰਨ ਵਾਲੀਆਂ ਕੁਝ ਔਰਤਾਂ ਦੇ ਨਾਲ ਗੱਲਬਾਤ ਕੀਤੀਆਂ। ਇਸ ਦੌਰਾਨ ਕੰਵਲਜੀਤ ਕੌਰ ਅਤੇ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਔਰਤ ਜਗਤ ਜਨਨੀ ਹੈ ਨਵੇਂ ਸਮਾਜ ਦੀ ਸਿਰਜਣਾ ਕਰਨ ਵਿਚ ਇਸਤਰੀ ਜਾਤੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਮਹਿਲਾ ਇੱਕ ਅਜਿਹੀ ਸ਼ਕਤੀ ਹੈ ਜਿਸ ਤੋਂ ਬਿਨਾਂ ਸਸ਼ਕਤ ਸਮਾਜ ਦੀ ਸਿਰਜਣਾ ਬਾਰੇ ਸੋਚਣਾ ਵੀ ਵਿਅਰਥ ਹੈ। ਜੇਕਰ ਮਹਿਲਾ ਚਾਹੇ ਤਾਂ ਇੱਕ ਸ਼ਕਤੀ ਬਣ ਪਰਿਵਾਰ ਦੇ ਹਰ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਇੱਕ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ। ਅੱਜ ਦੇ ਸਮੇਂ ਚ ਔਰਤਾਂ ਕਿਸੇ ਵੀ ਮਰਦ ਨਾਲੋਂ ਘੱਟ ਨਹੀਂ ਹਨ।
Last Updated : Feb 3, 2023, 8:18 PM IST