ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੁੱਟੇ ਪ੍ਰੀਪੇਡ ਮੀਟਰ, ਬਿਜਲੀ ਦੇ ਨਿੱਜੀਕਰਨ ਦਾ ਕੀਤਾ ਵਿਰੋਧ - ਬਿਜਲੀ ਦੇ ਨਿੱਜੀ ਕਰਨ ਦੀ ਨਿਸ਼ਾਨੀ
🎬 Watch Now: Feature Video
ਫਿਰੋਜ਼ਪੁਰ: ਗੁਰੂ ਹਰਸਹਾਏ ’ਚ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਪ੍ਰੀਪੇਡ ਮੀਟਰ ਪੁੱਟ ਕੇ ਬਿਜਲੀ ਦੇ ਨਿੱਜੀਕਰਨ ਦਾ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਬਿਜਲੀ ਦੇ ਨਿੱਜੀਕਰਨ ਨੂੰ ਲੋਕ ਮਾਰੂ ਦੱਸਿਆ। ਇਸੇ ਚੱਲਦੇ ਉਨ੍ਹਾਂ ਵੱਲੋਂ ਹਲਕਾ ਗੁਰੂਹਰਸਹਾਏ ਦੇ ਸਭ ਤੋਂ ਵੱਡੇ ਪਿੰਡ ਪੰਜੇ ਕੇ ਉਤਾੜ ਵਿਖੇ ਲਗਾਏ ਗਏ ਪ੍ਰੀਪੇਡ ਮੀਟਰ ਨੂੰ ਨਾ ਚੱਲਣ ਦੇਣ ਦੀ ਸ਼ੁਰੂਆਤ ਕੀਤੀ ਹੈ ਅਤੇ ਬਿਜਲੀ ਵਿਭਾਗ ਵੱਲੋਂ ਸੁਵਿਧਾ ਸੈਂਟਰ ਵਿਖੇ ਲਗਾਏ ਗਏ ਪ੍ਰੀਪੇਡ ਮੀਟਰ ਨੂੰ ਪੁੱਟ ਕੇ ਮੀਟਰ ਪੁੱਟਣ ਦੀ ਜ਼ਿੰਮੇਵਾਰੀ ਖ਼ੁਦ ਨੇ ਲਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਪ੍ਰੀਪੇਡ ਮੀਟਰ ਲੱਗਣ ਨਾਲ ਬਿਜਲੀ ਬੋਰਡ ਸੇਵਾ ਦਾ ਅਦਾਰਾ ਨਹੀਂ ਰਹਿ ਜਾਵੇਗਾ ਕਿਉਂਕਿ ਲੋਕਾਂ ਨੂੰ ਹੁਣ ਬਿਜਲੀ ਵਰਤਣ ਲਈ ਪਹਿਲਾਂ ਪੈਸੇ ਇਨ੍ਹਾਂ ਮੀਟਰਾਂ ਵਿੱਚ ਪੁਵਾਓੁਣੇ ਪਿਆ ਕਰਨਗੇ ਜੋ ਕਿ ਲੋਕਾਂ ਦੇ ਨਾਲ ਧੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀਪੇਡ ਬਿਜਲੀ ਦੇ ਨਿੱਜੀ ਕਰਨ ਦੀ ਨਿਸ਼ਾਨੀ ਅਤੇ ਲੋਕ ਮਾਰੂ ਹੱਲਾ ਹੈ ਜਿਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ।
Last Updated : Feb 3, 2023, 8:22 PM IST