ਇਨਸਾਨੀਅਤ ਸਰਮਸ਼ਾਰ: ਪਿਤਾ ਨੇ 5 ਮਹੀਨੇ ਦੀ ਬੱਚੀ ਦੀ ਜਮੀਨ 'ਤੇ ਪਟਕ ਕੇ ਲਈ ਜਾਨ - ਮੁਹੱਲਾ ਮੁਰਾਦਪੁਰਾ
🎬 Watch Now: Feature Video
ਤਰਨਤਾਰਨ: ਮੁਹੱਲਾ ਮੁਰਾਦਪੁਰਾ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਕਲਯੁਗੀ ਪਿਓ ਵੱਲੋਂ ਆਪਣੀ 5 ਮਹੀਨੇ ਦੀ ਬੱਚੀ ਨੂੰ ਜ਼ਮੀਨ ’ਤੇ ਪਟਕ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਾਸੂਮ ਬੱਚੀ ਦਾ ਨਾਮ ਸੋਰਬੀ ਹੈ। ਜਿਸ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ। ਇਸ ਮਾਮਲੇ ਦੇ ਸਬੰਧ ’ਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੁਲਜ਼ਮ ਪਿਤਾ ਅਬਦੁਲ ਨਾਥ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੀ ਦੇ ਨਾਨਾ ਨੇ ਦੱਸਿਆ ਕਿ ਉਸ ਦੀ ਬੇਟੀ ਆਪਣੀ 5 ਮਹੀਨੇ ਦੀ ਬੱਚੀ ਸੋਰਬੀ ਨਾਲ ਪੇਕੇ ਘਰ ਰਹਿ ਰਹੀ ਸੀ। ਜਿੱਥੇ ਉਸ ਦੇ ਪਤੀ ਨੇ ਸੋਰਭੀ ਨੂੰ ਜ਼ਮੀਨ ’ਤੇ ਜ਼ੋਰ ਨਾਲ ਪਟਕਦੇ ਹੋਏ ਉਸਦਾ ਕਤਲ ਕਰ ਦਿੱਤਾ।
Last Updated : Feb 3, 2023, 8:18 PM IST