ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਪਟਰੀ ਤੋਂ ਉੱਤਰੀ ਮਾਲ ਗੱਡੀ, ਟਲਿਆ ਵੱਡਾ ਹਾਦਸਾ - ਗੁਰਦਾਸਪੁਰ ਦੇ ਰੇਲਵੇ ਸਟੇਸ਼ਨ
🎬 Watch Now: Feature Video
ਗੁਰਦਾਸਪੁਰ: ਅੱਜ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਮਾਲ ਗੱਡੀ ਬੈਕ ਕਰਦੇ ਸਮੇਂ ਪਟਰੀ ਤੋਂ ਹੇਠਾਂ ਉਤਰ ਗਈ। ਮਾਲ ਗੱਡੀ ਵਿੱਚ 58 ਬੋਰੀਆਂ ਖਾਦ ਨਾਲ ਭਰੇ ਹੋਏ ਸਨ, ਜਦੋਂ ਟਰੇਨ ਦਾ ਡਰਾਈਵਰ ਟ੍ਰੇਨ ਬੈਕ ਕਰਕੇ ਮਾਲ ਉਤਾਰਣ ਵਾਲੇ ਡੰਪ ਤੇ ਲਗਾਉਣ ਲੱਗਾ ਤਾਂ ਪਿਛਲੇ ਪਾਸੇ ਕੋਈ ਗਾਰਡ ਨਾਂ ਹੋਣ ਕਰਕੇ ਗੱਡੀ ਰੇਲਵੇ ਪਟਰੀ ਤੋਂ ਹੇਠਾਂ ਉੱਤਰ ਗਈ। ਇਸ ਮੌਕੇ ਪਠਾਨਕੋਟ ਤੋਂ ਅਮ੍ਰਿਤਸਰ ਰੇਲਵੇ ਮਾਰਗ ਤੇ ਜਾਣ ਵਾਲੀਆਂ 2 ਟ੍ਰੇਨਾਂ ਰਾਵੀ ਅਤੇ ਟਾਟਾ ਐਕਸਪ੍ਰੈਸ ਨੂੰ ਰੱਦ ਕਰਨਾ ਪਿਆ। ਇਸ ਮੌਕੇ ਮੌਜੂਦ ਜਸਬੀਰ ਸਿੰਘ ਦਾ ਕਹਿਣਾ ਸੀ ਕੇ ਜਦੋਂ ਗੱਡੀ ਬੈਕ ਕਰਕੇ ਡੰਪ ਤੇ ਲਗਾਈ ਜਾ ਰਹੀ ਸੀ ਤਾਂ ਉਸ ਮੌਕੇ ਪਿਛਲੇ ਪਾਸੇ ਕੋਈ ਵੀ ਰੇਲਵੇ ਗਾਰਡ ਮੌਜੂਦ ਨਹੀਂ ਸੀ ਜਿਸਦੇ ਚੱਲਦੇ ਇਹ ਹਾਦਸਾ ਹੋਇਆ। ਉਥੇ ਹੀ ਇਸ ਮੌਕੇ ਪਹੁੰਚੇ ਰੇਲਵੇ ਦੇ ਡਵੀਜਨ ਓਪਰੇਸ਼ਨ ਮੈਨੇਜਰ ਅਮ੍ਰਿਤਸਰ ਅਸੋਕ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਲਈ 4 ਮੈਂਬਰਾ ਦੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਜੋ ਵੇ ਦੋਸ਼ੀ ਹੋਇਆਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:21 PM IST