ਅਦਾਲਤ ਨੇ ਸਾਬਕਾ ਸੀਐੱਮ ਚੰਨੀ ਦੇ ਭਾਣਜੇ ਨੂੰ ਭੇਜਿਆ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ - 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ
🎬 Watch Now: Feature Video
ਜਲੰਧਰ: ਨਾਜ਼ਾਇਜ ਮਾਈਨਿੰਗ ਦੇ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿਖੇ ਅਦਾਲਤ ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ। ਹੁਣ ਭੁਪਿੰਦਰ ਸਿੰਘ ਹਨੀ ਨੂੰ 20 ਅਪ੍ਰੈਲ ਨੂੰ ਦੁਬਾਰਾ ਕੋਰਟ ਚ ਪੇਸ਼ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਭੁਪਿੰਦਰ ਨੂੰ ਨਾਜਾਇਜ ਮਾਈਨਿੰਗ ਮਾਮਲੇ ’ਚ ਵਿੱਚ ਈਡੀ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਈਡੀ ਵੱਲੋਂ ਉਸਦੇ ਠਿਕਾਣੇ ’ਤੇ ਮਾਰੇ ਗਏ ਛਾਪੇ ਦੌਰਾਨ ਉਸਦੇ ਘਰੋਂ ਅੱਠ ਕਰੋੜ ਰੁਪਏ, ਪੱਚੀ ਲੱਖ ਦੇ ਸੋਨੇ ਦੇ ਗਹਿਣੇ ਅਤੇ ਇਕ ਲੱਖਾਂ ਦੀ ਘੜੀ ਮਿਲੀ ਸੀ। ਇਹੀ ਨਹੀਂ ਭੁਪਿੰਦਰ ਸਿੰਘ ਹਨੀ ਦੇ ਇੱਕ ਸਾਥੀ ਦੇ ਘਰੋਂ ਛਾਪੇਮਾਰੀ ਦੌਰਾਨ ਦੋ ਕਰੋੜ ਰੁਪਏ ਹੋਰ ਬਰਾਮਦ ਹੋਏ ਸੀ।
Last Updated : Feb 3, 2023, 8:22 PM IST