ਚੋਰੀ ਕਰਨ ਆਏ ਚੋਰਾਂ ਨੇ ਦੁਕਾਨ ਵਿੱਚ ਲਿਖਿਆ ਜੱਗਾ ਡਾਕੂ - Latest news of Hoshiarpur
🎬 Watch Now: Feature Video
ਹੁਸ਼ਿਆਰਪੁਰ ਦੇ ਸਥਾਨਕ ਪ੍ਰਭਾਤ ਚੌਂਕ ਵਿੱਚ ਬੀਤੀ ਰਾਤ ਚੋਰਾਂ ਵੱਲੋਂ 3 ਦੁਕਾਨਾਂ ਵਿੱਚ ਚੋਰੀ ਕੀਤੀ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਘਰ ਚਲੇ ਗਏ ਸਨ ਤੇ ਜਦੋਂ ਅੱਜ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਾਂ ਵਿੱਚ ਚੋਰੀ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਚੋਰੀ ਨਾਲ ਉਨ੍ਹਾਂ ਦਾ ਕਾਫੀ ਜਿ਼ਆਦਾ ਨੁਕਸਾਨ ਹੋਇਆ ਹੈ। ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਕਈ ਘੰਟਿਆਂ ਦੀ ਦੇਰੀ ਨਾਲ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਦੱਸਣਯੋਗ ਹੈ ਕਿ ਇਕ ਦੁਕਾਨ ਵਿੱਚੋਂ ਚੋਰਾਂ ਨੂੰ ਕੁਝ ਵੀ ਹਾਸਿਲ ਨਹੀਂ ਹੋਇਆਂ ਤਾਂ ਚੋਰ ਦੁਕਾਨ ਵਿੱਚ ਜੱਗਾ ਡਾਕੂ ਲਿਖ ਗਏ ਤੇ ਲਿਖ ਗਏ ਸਾਲੇ ਨੰਗ ਪੈਸੇ ਕਿੱਥੇਂ ਨੇ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ 3 ਚੋਰ ਨਜ਼ਰ ਆ ਰਹੇ ਹਨ। ਥਾਣਾ ਮਾਡਲ ਟਾਊਨ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:29 PM IST