Amritsar News : ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਪੰਜਾਬੀ ਫਿਲਮ 'ਐਨੀ ਹਾਓ ਮਿੱਟੀ ਪਾਓ' ਦੀ ਸਟਾਰ ਕਾਸਟ
🎬 Watch Now: Feature Video
ਅੰਮ੍ਰਿਤਸਰ : ਪੰਜਾਬੀ ਫਿਲਮ 'ਐਨੀ ਹਾਊ ਮਿੱਟੀ ਪਾਓ' ਦੀ ਕਾਸਟ ਸ੍ਰੀ ਦਰਬਾਰ ਸਾਹਿਬ ਪਹੁੰਚੀ, ਜਿੱਥੇ ਨਤਮਸਤਕ ਹੋ ਕੇ ਫਿਲਮ ਦੇ ਕਲਾਕਾਰਾਂ ਨੇ ਧੰਨ ਗੁਰੂ ਰਾਮਦਾਸ ਤੋਂ ਫਿਲਮ ਦੀ ਸਫਲਤਾ ਦੀ ਅਰਦਾਸ ਕਰਨ ਲਈ ਪਹੁੰਚੇ। ਇਸ ਮੌਕੇ ਫਿਲਮ ਦੀ ਸਟਾਰ ਕਾਸਟ, ਹਰੀਸ਼ ਵਰਮਾ ਅਤੇ ਹੋਰ ਸਾਥੀ ਕਲਾਕਾਰਾਂ ਨੇ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲ ਬਾਤ ਕੀਤੀ। ਇਸ ਮੌਕੇ ਹਰੀਸ਼ ਵਰਮਾ, ਪ੍ਰਕਾਸ਼ ਗੁੱਡੂ, ਸੀਮਾ ਕੌਸ਼ਲ ਅਤੇ ਅਮਾਇਰਾ ਦਸਤੂਰ ਕਿਹਾ ਕਿ ਆਪਣੀ ਆਉਣ ਵਾਲੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਫਿਲਮ 6 ਅਕਤੂਬਰ ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਨੇ ਫਿਲਮ ਬਾਰੇ ਦੱਸਿਆ ਕਿ ਹਰ ਇੱਕ ਇਨਸਾਨ ਦੇ ਅੰਦਰ ਵੱਖੋ ਵੱਖਰੇ ਕਿਰਦਾਰ ਹੁੰਦੇ ਹਨ ਜੋ ਇਨਸਾਨ ਜਿਉਂਦਾ ਹੈ ਅਤੇ ਇਸ ਫਿਲਮ ਵਿੱਚ ਵੀ ਇਸੇ ਤਰ੍ਹਾਂ ਦੇ ਹੀ ਹਰ ਇਨਸਾਨ ਦੇ ਅੰਦਰਲੇ ਕਿਰਦਾਰਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਇਸ ਫਿਲਮ ਦੇ ਵਿੱਚ ਛੇ ਕਿਰਦਾਰ ਬਖੂਬੀ ਤੌਰ 'ਤੇ ਨਿਭਾਏ ਗਏ ਹਨ। ਇਸ ਦੌਰਾਨ ਪੰਜਾਬੀ ਅਦਾਕਾਰ ਪ੍ਰਕਾਸ਼ ਗੱਡੂ ਨੇ ਦੱਸਿਆ ਕਿ ਇਹ ਫਿਲਮ ਯੂਕੇ ਦੇ ਪਿੰਡ ਡੇਵਨ ਦੇ ਵਿੱਚ ਬਣਾਈ ਗਈ ਹੈ ਅਤੇ ਖਾਸ ਗੱਲ ਇਹ ਹੈ ਕਿ ਅੱਜ ਤੱਕ ਕੋਈ ਵੀ ਪੰਜਾਬੀ ਫਿਲਮ ਯੂਕੇ ਦੇ ਡੈਵਨ ਵਿਖੇ ਸ਼ੂਟ ਨਹੀਂ ਕੀਤੀ ਗਈ ਸੀ ਅਤੇ ਉਸ ਜਗ੍ਹਾ 'ਤੇ 200 ਸਾਲ ਤੋਂ ਪੁਰਾਣੇ ਘਰ ਹਜੇ ਵੀ ਮੌਜੂਦ ਹੈ ਅਤੇ ਉਸ ਜਗ੍ਹਾ ਤੇ ਫਿਲਮ ਦੀ ਸ਼ੂਟਿੰਗ ਕਰਨ ਦਾ ਬੜਾ ਹੀ ਆਨੰਦ ਆਇਆ।