ਫ਼ਰੀਦਕੋਟ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਔਰਤਾਂ ਤੇ ਕੁੜੀਆਂ ਨੇ ਬੰਨ੍ਹਿਆ ਖੂਬ ਰੰਗ - ਕੀ ਹੁੰਦਾ ਹੈ ਤੀਆਂ ਦਾ ਤਿਊਹਾਰ
🎬 Watch Now: Feature Video
ਸਾਵਣ ਦੇ ਮਹੀਨੇ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਆਕੇ ਆਪਣੀਆਂ ਪੁਰਾਣੀਆਂ ਸਾਥਣਾਂ ਨੂੰ ਮਿਲ ਕੇ ਦਿਲ ਦੀਆਂ ਗੱਲਾਂ ਗੀਤਾਂ ਬੋਲੀਆਂ ਰਾਹੀਂ ਸਾਂਝੀਆਂ ਕਰਦਿਆਂ ਹਨ। ਇਸਦੇ ਨਾਲ-ਨਾਲ ਪੀਂਘਾਂ ਝੂਟਦੀਆਂ ਹਨ। ਇਸਨੂੰ ਸਾਡੇ ਸਭਿਆਚਾਰ ਵਿੱਚ ਤੀਆਂ ਦੇ ਤਿਉਹਾਰ ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਅਜਿਹੀਆਂ ਤਸਵੀਰਾਂ ਇੱਕ ਵਾਰ ਫਿਰ ਦੇਖਣ ਨੂੰ ਮਿਲੀਆਂ ਹਨ ਜਦੋ ਇੱਕ ਵਾਰ ਫਿਰ ਇਹ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਔਰਤਾਂ ਵੱਲੋਂ ਗਿੱਧਾ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ। ਨੌਜਵਾਨ ਬੱਚੇ ਬੱਚੀਆਂ ਵਲੋਂ ਪੰਜਾਬੀ ਗਾਣਿਆਂ ਉੱਤੇ ਪ੍ਰਫਾਰਮ ਵੀ ਕੀਤਾ ਗਿਆ। ਇਸ ਵਕਤ ਇੱਕ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਲਾਗਾਤਰ ਦਰੱਖਤਾਂ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ ਕਟਾਈ ਦੇ ਕਾਰਨ ਪੀਂਘਾਂ ਪਾਉਣ ਦਾ ਸੁਪਨਾ ਵੀ ਖਤਮ ਹੁੰਦਾ ਜਾ ਰਿਹਾ। ਇਸ ਲਈ ਸਾਰਿਆਂ ਨੂੰ ਰਲ ਕੇ ਦਰਖਤ ਲਗਾਉਣੇ ਚਾਹੀਦੇ ਹਨ।