Kajari Babbar: ਮਹਾਰਾਜਾ ਰਣਜੀਤ ਸਿੰਘ ਦੀ ਪੋਤੀ 'ਤੇ ਬਣਨ ਜਾ ਰਹੀ ਫਿਲਮ ਦੀ ਟੀਮ ਪਹੁੰਚੀ ਹਰਿਮੰਦਰ ਸਾਹਿਬ - ਕਜਰੀ ਬੱਬਰ ਅਤੇ ਪੀਟਰ ਬੈਂਸ
🎬 Watch Now: Feature Video
ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਫਿਲਮੀ ਸਿਤਾਰੇ ਨਤਮਸਤਕ ਹੋਣ ਪਹੁੰਚ ਰਹੇ ਹਨ ਅਤੇ ਆਪਣੇ ਫ਼ਿਲਮਾਂ ਦੀ ਕਾਮਯਾਬੀ ਦੀ ਅਰਦਾਸ ਵੀ ਕਰਦੇ ਵਿਖਾਈ ਦੇ ਰਹੇ ਹਨ, ਜਿਸਦੇ ਚੱਲਦੇ ਅੱਜ (24 ਮਾਰਚ) ਨੂੰ ਇਕ ਹੋਰ ਫ਼ਿਲਮੀ ਅਦਾਕਾਰਾ ਕਜਰੀ ਬੱਬਰ ਅਤੇ ਪੀਟਰ ਬੈਂਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫ਼ੀਆ ਦਲੀਪ ਸਿੰਘ ਦੇ ਉੱਪਰ ਉਨ੍ਹਾਂ ਵੱਲੋਂ ਇੱਕ ਫ਼ਿਲਮ ਬਣਾਈ ਜਾ ਰਹੀ ਹੈ, ਇਸ ਦੀ ਪੰਜ ਦਿਨ ਦੀ ਸ਼ੂਟਿੰਗ ਪੰਜਾਬ ਵਿੱਚ ਹੋਣ ਜਾ ਰਹੀ ਹੈ। ਅੱਗੇ ਦੱਸਿਆ ਕਿ ਇਸ ਫ਼ਿਲਮ ਦੀ ਰਿਸਰਚ ਦੇ ਵਾਸਤੇ ਪੀਟਰ ਬੈਂਸ ਨੇ ਪਿਛਲੇ 20 ਸਾਲਾਂ ਤੋਂ ਲਗਾਤਾਰ ਹੀ ਖੋਜ ਕੀਤੀ ਜਾ ਰਹੀ ਸੀ ਅਤੇ ਇਹ ਫਿਲਮ ਔਰਤਾਂ ਦੇ ਨਿਰਧਾਰਿਤ ਬਣਾਈ ਜਾ ਰਹੀ ਹੈ।