Shilpa Shetty Arrives in Amritsar: ਕਿਸੇ ਵਿਸ਼ੇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਪਹੁੰਚੀ ਸ਼ਿਲਪਾ ਸੈੱਟੀ, ਫੁੱਲਾਂ ਦੇ ਗੁਲਦਸਤੇ ਨਾਲ ਹੋਇਆ ਸੁਆਗਤ - ਬਾਲੀਵੁੱਡ ਸਿਤਾਰੇ
🎬 Watch Now: Feature Video
ਚੰਡੀਗੜ੍ਹ: ਆਏ ਦਿਨ ਬਾਲੀਵੁੱਡ ਸਿਤਾਰੇ ਪੰਜਾਬ ਦਾ ਦੌਰਾ ਕਰਦੇ ਰਹਿੰਦੇ ਹਨ, ਕੋਈ ਸ਼ੂਟਿੰਗ ਲਈ ਅਤੇ ਕੋਈ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਰਹਿੰਦੇ ਹਨ। ਹੁਣ ਇਸੇ ਲੜੀ ਵਿੱਚ ਬਾਲੀਵੁੱਡ ਦਿੱਗਜ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਦੇਖਿਆ ਗਿਆ।
ਜੀ ਹਾਂ...ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਅਤੇ ਭੈਣ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੇਖਿਆ ਗਿਆ। ਤੁਹਾਨੂੰ ਦੱਸ ਦਈਏ ਕਿ ਅੱਜ ( 27 ਫਰਵਰੀ) ਉਹ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਿਲਪਾ ਸ਼ੈੱਟੀ ਆਪਣੇ ਪਤੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵੀ ਜਾਏਗੀ। ਤੁਹਾਨੂੰ ਦੱਸ ਦਈਏ ਹਵਾਈ ਅੱਡੇ 'ਤੇ ਉਤਰਦੇ ਹੀ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਭਰਵੇਂ ਪਿਆਰ ਨਾਲ ਸਵਾਗਤ ਕੀਤਾ ਗਿਆ। ਅਦਾਕਾਰਾ ਦੇ ਨਾਲ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਪਤੀ ਰਾਜ ਕੁੰਦਰਾ ਵੀ ਨਜ਼ਰ ਆਏ। ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਸੀ ਕਿ ਰਾਜ ਕੁੰਦਰਾ ਨੇ ਅਸ਼ਲੀਲ ਸਮੱਗਰੀ ਸਕੈਂਡਲ ਤੋਂ ਬਾਅਦ ਪਹਿਲੀ ਵਾਰ ਉਸਦਾ ਚਿਹਰਾ ਦਿਖਾਈ ਦਿੱਤਾ।
ਰਾਜ ਕੁੰਦਰਾ ਨੇ ਆਪਣੀਆਂ ਸਾਰੀਆਂ ਹਾਲੀਆ ਆਊਟਿੰਗਾਂ ਵਿੱਚ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਕੇ ਮਾਸਕ ਪਹਿਨੇ ਹੋਏ ਸਨ। ਹਾਲਾਂਕਿ, ਉਸਨੂੰ ਏਅਰਪੋਰਟ 'ਤੇ ਬਿਨਾਂ ਮਾਸਕ ਦੇ ਦੇਖਿਆ ਗਿਆ। ਹੁਣ ਇਥੇ ਜੇਕਰ ਤਿੰਨਾਂ ਦੇ ਕੱਪੜਿਆਂ ਦੀ ਗੱਲ਼ ਕਰੀਏ ਤਾਂ ਸ਼ਿਲਪਾ ਸੈੱਟੀ ਨੇ ਫਿੱਕਾ ਗੁਲਾਬੀ ਰੰਗ ਦਾ ਕੁੜਤਾ ਪਾਇਆ ਹੋਇਆ ਸੀ ਅਤੇ ਉਸ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਚਿੱਟੀ ਕੁੜਤੀ ਨਾਲ ਚਿੱਟਾ ਪਲਾਜ਼ੋ ਜੋੜ ਰੱਖਿਆ ਸੀ, ਉਥੇ ਹੀ ਰਾਜ ਕੁੰਦਰਾ ਨੇ ਕਾਲੇ ਰੰਗ ਦੀ ਟੀ-ਸ਼ਰਟ ਪਹਿਨ ਰੱਖੀ ਸੀ।
ਤੁਹਾਨੂੰ ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਰਾਜ ਕੁੰਦਰਾ ਦੇ ਖਿਲਾਫ ਮਾਲਵਾਨੀ ਪੁਲਸ ਸਟੇਸ਼ਨ 'ਚ ਭਾਰਤੀ ਦੰਡਾਵਲੀ, ਸੂਚਨਾ ਤਕਨਾਲੋਜੀ ਐਕਟ ਅਤੇ ਔਰਤਾਂ ਦੀ ਅਸ਼ਲੀਲ ਨੁਮਾਇੰਦਗੀ ਐਕਟ ਦੀਆਂ ਧਾਰਾਵਾਂ ਤਹਿਤ 4 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਹੁਣ ਇਥੇ ਜੇਕਰ ਅਦਾਕਾਰਾ ਸ਼ਿਲਪਾ ਸੈੱਟੀ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਸ਼ਿਲਪਾ ਸ਼ੈੱਟੀ ਜਲਦੀ ਹੀ ਅਦਾਕਾਰ ਸਿਧਾਰਥ ਮਲਹੋਤਰਾ ਦੇ ਨਾਲ ਆਨਲਾਈਨ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' ਵਿੱਚ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰੇਗੀ। ਇਹ ਸੀਰੀਜ਼ ਰੋਹਿਤ ਸ਼ੈੱਟੀ ਦਾ ਪਹਿਲਾ ਆਨਲਾਈਨ ਉੱਦਮ ਹੈ। ਵਿਵੇਕ ਓਬਰਾਏ ਵੀ ਇਸ ਪ੍ਰੋਜੈਕਟ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਐਕਸ਼ਨ ਪ੍ਰੋਜੈਕਟ ਆਉਣ ਵਾਲੇ ਮਹੀਨਿਆਂ ਵਿੱਚ ਮੰਜ਼ਿਲ 'ਤੇ ਜਾਣ ਲਈ ਤਿਆਰ ਹੈ। ਟੀਮ ਦੁਆਰਾ ਰਿਲੀਜ਼ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:Ranbir Kapoor: ਸੌਰਵ ਗਾਂਗੁਲੀ ਜਾਂ ਗਾਇਕ ਕਿਸ਼ੋਰ ਕੁਮਾਰ? ਕਿਸ ਦੀ ਬਾਇਓਪਿਕ ਕਰਨਗੇ ਰਣਬੀਰ ਕਪੂਰ