ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉੱਤੇ ਵਾਪਰਿਆ ਵੱਡਾ ਹਾਦਸਾ - ਅੰਮ੍ਰਿਤਸਰ ਦਾ ਤਾਜ਼ਾ ਖਬਰ ਪੰਜਾਬੀ ਵਿੱਚ
🎬 Watch Now: Feature Video
ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜੋ ਰਾਮ ਤੀਰਥ ਰੋਡ ਦਾ ਹੈ, ਜਿੱਥੇ ਸਵੇਰੇ ਤੜਕ ਸਾਰ ਇਕ ਖੜੇ ਟਰੱਕ ਦੀ ਕਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਚੱਲਦੀ ਕਾਰ ਸਵਾਰ 4 ਨੌਜਵਾਨਾਂ ਵਿੱਚੋਂ ਇਕ ਦੀ ਮੌਤ ਹੋਣ ਅਤੇ ਤਿੰਨ ਦੀ ਬੁਰੀ ਤਰ੍ਹਾਂ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸੰਬਧੀ ਚਸ਼ਮਦੀਦ ਹਰਪ੍ਰੀਤ ਸਿੰਘ ਬੇਦੀ ਅਤੇ ਪੁਲਿਸ ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਸਵੇਰ ਤੜਕਸਾਰ 4 ਵਜੇ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿਚ ਨਿਸ਼ਾਨ ਕੰਪਨੀ ਦੀ ਸਨੀ ਮਾਡਲ ਨਾਮ ਦੀ ਗੱਡੀ ਵਿਚ 4 ਨੌਜਵਾਨ ਸਵਾਰ ਸਨ ਜੋ ਕੀ ਇਕ ਟਰੱਕ ਦੀ ਬੈਂਕ ਸਾਇਡ ਤੋਂ ਟਕਰਾਏ ਅਤੇ ਕਾਰ ਬੁਰੀ ਤਰ੍ਹਾਂ ਨਾਲ ਹਾਦਸਾ ਹੋਣ ਨਾਲ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋਣ ਅਤੇ ਤਿੰਨ ਨੌਜਵਾਨਾਂ ਦਾ ਬੁਰੀ ਤਰਾ ਨਾਲ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਚੱਲਦੇ ਜਖਮੀਆ ਨੂੰ ਅਮਨਦੀਪ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਜਾਂਚ ਸੁਰੂ ਕਰ ਦਿੱਤੀ ਗਈ ਹੈ। ਇਹ ਚਾਰੇ ਨੌਜਵਾਨਾਂ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਸੇਵਾ ਨਗਰ ਦੇ ਰਹਿਣ ਵਾਲੇ ਹਨ।
Last Updated : Feb 3, 2023, 8:30 PM IST