ਵਾਤਾਵਰਣ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾ ਦਾ ਉਪਰਾਲਾ - ਆਯੁਰਵੈਦਿਕ ਵਿਧੀ ਦਾ ਪ੍ਰਸਾਰ
🎬 Watch Now: Feature Video
ਬਠਿੰਡਾ: ਵਧ ਰਹੇ ਪ੍ਰਦੂਸ਼ਣ (Pollution) ਅਤੇ ਖਰਾਬ ਹੋ ਰਹੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾ ਟਰੀ ਲਵਰਸ ਸੁਸਾਇਟੀ (Tree Lovers Society) ਵੱਲੋਂ ਪੌਦਿਆਂ ਦਾ ਬੈਂਕ ਖਲ੍ਹਿਆ ਗਿਆ ਹੈ। ਜਿਸ ਵਿੱਚ ਕੋਈ ਵੀ ਵਿਅਕਤੀ ਮੁਫ਼ਤ ਵਿੱਚ ਕੋਈ ਵੀ ਪੌਦਾ ਲਿਜਾ ਸਕਦਾ ਹੈ ਅਤੇ ਕੋਈ ਵੀ ਵਿਅਕਤੀ ਘਰ ਵਿੱਚ ਫਾਲਤੂ ਪਏ ਪੌਦੇ ਨੂੰ ਉੱਥੇ ਦੇ ਕੇ ਆ ਸਕਦਾ ਹੈ। ਇਸ ਸੰਸਥਾ ਵੱਲੋਂ 45 ਤਰ੍ਹਾਂ ਦੇ ਹਰਬਲ ਪੌਦੇ ਆਪਣੀ ਫੁਲਵਾੜੀ ਵਿੱਚ ਲਗਾਏ ਗਏ ਹਨ ਅਤੇ ਇਨ੍ਹਾਂ ਸਬੰਧੀ ਪੂਰੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਆਗੂਆਂ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਬੱਸ ਸਾਨੂੰ ਹੁਣ ਪੁਰਾਣੇ ਸਮਿਆਂ ਵਾਂਗ ਆਪਣਾ ਇਲਾਜ ਕਰਨ ਲਈ ਆਯੁਰਵੈਦਿਕ ਵਿਧੀ ਦਾ ਪ੍ਰਸਾਰ (Propagation of Ayurvedic method) ਅਤੇ ਪ੍ਰਚਾਰ ਕਰਨਾ ਚਾਹੀਦਾ ਹੈ।
Last Updated : Feb 3, 2023, 8:21 PM IST