ਕੰਧ ਬਣਾਉਣ ਨੂੰ ਲੈ ਕੇ ਝਗੜਾ, ਦੇਖੋ ਫਿਰ ਕੀ ਹੋਇਆ, ਵੀਡੀਓ ਵਾਇਰਲ

By

Published : Feb 25, 2022, 10:20 AM IST

Updated : Feb 3, 2023, 8:17 PM IST

thumbnail
ਅੰਮ੍ਰਿਤਸਰ: ਜ਼ਿਲ੍ਹੇ ਦੇ ਗੁਰੂ ਵਾਲੀ ਪਿੰਡ ਵਿਖੇ ਝਗੜੇ ਦੀ ਵੀਡੀਓ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਿਕ ਗੁਰਦਵਾਰਾ ਸਾਹਿਬ ਦੇ ਨਾਂ ’ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂਦਵਾਰਾ ਸਾਹਿਬ ਦੇ ਗੇਟ ਨਾਲ ਲਗਦੀ ਇੱਕ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੰਧ ਨੂੰ ਢਾਹ ਦਿੱਤਾ ਗਿਆ। ਜਿਸਦਾ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ। ਜਮੀਨ ਦੇ ਮਾਲਿਕ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ’ਤੇ ਕੰਧ ਕਰ ਰਿਹਾ ਸੀ ਜਿਸ ਨੂੰ ਗੁਰਦੁਆਰਾ ਦੇ ਗੇਟ ਖੋਲ੍ਹਣ ਦੇ ਨਾਂ ’ਤੇ ਜਬਰਨ ਤੋੜ ਦਿੱਤਾ ਗਿਆ। ਜਮੀਨ ਮਾਲਿਕ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਜਮੀਨ ਦਾ ਗੁਰੂਦਵਾਰਾ ਸਾਹਿਬ ਨਾਲ ਕੁਝ ਲੈਣਾ ਦੇਣਾ ਨਹੀ ਹੈ, ਅਤੇ ਸਾਡੇ ਨਾਲ ਜਬਰਨ ਧੱਕਾ ਕੀਤਾ ਜਾ ਰਿਹਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸਦੇ ਚੱਲਦੇ ਉਨ੍ਹਾਂ ਨੇ ਦੋਵੇ ਪਾਰਟੀਆਂ ਅਤੇ ਪਿੰਡ ਗੁਰੂ ਵਾਲੀ ਦੇ ਬਾਬਾ ਗੁਰਦੇਵ ਸਿੰਘ ਨਾਲ ਮੀਟਿੰਗ ਰੱਖੀ ਹੈ। ਜਲਦ ਇਸ ਮਸਲੇ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:17 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.