ਦੇਸ਼ ਭਰ ਦੇ ਮੰਦਿਰਾਂ 'ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ - ਪਰਿਵਾਰ ਦੀ ਸੁੱਖ ਸ਼ਾਂਤੀ
🎬 Watch Now: Feature Video
ਅੰਮ੍ਰਿਤਸਰ: ਅੱਜ ਤੋਂ ਚੇਤਰ ਦੇ ਨਰਾਤਰੇ ਸ਼ੁਰੂ ਹੋਏ ਹਨ। ਜਿਸ ਦੇ ਚੱਲਦਿਆਂ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਿਰਾਂ 'ਚ ਨਤਮਸਤਕ ਹੋ ਰਹੇ ਹਨ। ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਕਿ ਮਾਤਾ ਰਾਣੀ ਦੀ ਕ੍ਰਿਪਾ ਲੈਣ ਲਈ ਉਹ ਹਰ ਵਾਰ ਦਰਸ਼ਨਾਂ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਦੇ ਦਰਬਾਰ 'ਚ ਪਹੁੰਚ ਕੇ ਖੁਸ਼ੀ ਮਿਲਦੀ ਹੈ। ਉਨ੍ਹਾਂ ਦਾ ਕਹਿਣਾ ਕਿ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਕਾਰੋਬਾਰਾਂ 'ਚ ਵਾਧੇ ਲਈ ਮਾਤਾ ਅੱਗੇ ਅਰਦਾਸ ਕਰਨ ਆਏ ਹਨ।
Last Updated : Feb 3, 2023, 8:21 PM IST