ਭਾਜਪਾ ਵਰਕਰ ਵੱਲੋਂ ਕੁੱਟਮਾਰ ਕਾਰਨ ਦਲਿਤ ਨੌਜਵਾਨ ਦੀ ਮੌਤ! - ਭਾਜਪਾ ਵਰਕਰ
🎬 Watch Now: Feature Video
ਮੰਗਲੁਰੂ: ਧਰਮਸਥਲਾ ਦੇ ਕੰਨਿਆੜੀ ਵਿਖੇ ਦਿਨੇਸ਼ ਨਾਂ ਦੇ ਦਲਿਤ ਨੌਜਵਾਨ ਅਤੇ ਕਾਂਗਰਸੀ ਵਰਕਰ ਦੀ ਇੱਕ ਬਜਰੰਗ ਦਲ ਅਤੇ ਬੀਜੇਪੀ ਕਾਰਕੁੰਨ ਕ੍ਰਿਸ਼ਨਾ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਿਆ ਹੈ। ਜਿਸ ਵਿੱਚ ਦਿਨੇਸ਼ ਦੇ ਜ਼ਖਮੀ ਹੋਣ ਤੋਂ ਬਾਅਦ ਹੁਣ ਦਮ ਤੋੜ ਦਿੱਤਾ ਹੈ। ਹਮਲੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਮੁਲਜ਼ਮ ਕ੍ਰਿਸ਼ਨਾ ਨੂੰ ਪੀੜਤ ਨੂੰ ਹਸਪਤਾਲ ਲਿਜਾਣ ਲਈ ਕਿਹਾ ਕਿਉਂਕਿ ਉਹ ਉਸਦੇ ਇਲਾਜ ਦਾ ਖਰਚਾ ਨਹੀਂ ਦੇ ਸਕਦੇ ਸਨ। ਹਾਲਾਂਕਿ, ਕ੍ਰਿਸ਼ਨਾ ਨੇ ਦਿਨੇਸ਼ ਵੈਨਲਾਕ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਸੀ। ਮੁਲਜ਼ਮ ਨੇ ਆਪਣਾ ਗੁਨਾਹ ਲੁਕਾਉਂਣ ਲਈ ਹਸਪਤਾਲ ਦੇ ਸਟਾਫ ਨੂੰ ਕਥਿਤ ਤੌਰ 'ਤੇ ਝੂਠ ਬੋਲਿਆ ਕਿ ਦਿਨੇਸ਼ ਪੌੜੀਆਂ ਤੋਂ ਡਿੱਗ ਗਿਆ ਹੈ। ਹਾਲਾਂਕਿ ਅਗਲੇ ਹੀ ਦਿਨ ਇਲਾਜ ਦੌਰਾਨ ਦਿਨੇਸ਼ ਨੇ ਆਖਰੀ ਸਾਹ ਲਿਆ। ਬਾਅਦ ਵਿੱਚ ਪੀੜਤਾ ਦੀ ਮਾਂ ਪਦਮਾਵਤੀ ਨੇ ਬੇਲਥਾਂਗਡੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
Last Updated : Feb 3, 2023, 8:17 PM IST