ਖੇਤ ਮਜ਼ਦੂਰ ਯੂਨੀਅਨ ਨੇ ਮੰਤਰੀ ਰਾਜਾ ਵੜਿੰਗ ਦੇ ਘਰ ਬਾਹਰ ਦਿੱਤਾ ਧਰਨਾ
ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਇੱਕ ਬਜ਼ੁਰਗ ਅੰਗਰੇਜ਼ ਕੌਰ ਪਿੰਡ ਭਾਗਸਰ ਦੇ ਵਿਚ ਨਰੇਗਾ ਦਾ ਕੰਮ ਕਰ ਰਹੀ ਸੀ, ਤਾਂ ਅਚਾਨਕ ਕੰਮਕਾਰੀ ਬਜ਼ੁਰਗ ਦੀ ਟ੍ਰੇਨ ਥੱਲੇ ਆਉਣ ਨਾਲ ਮੌਤ ਹੋ ਗਈ। ਉਸ ਦੇ ਮੁਆਵਜ਼ੇ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੇ ਘਰ ਬਾਹਰ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਇਨ੍ਹਾਂ ਦਾ ਕਹਿਣਾ ਸੀ ਕਿ ਬਜ਼ੁਰਗ ਮਨਰੇਗਾ ਦੇ ਵਿਚ ਕੰਮ ਕਰ ਰਹੀ ਸੀ, ਤਾਂ ਅਚਾਨਕ ਟ੍ਰੇਨ ਦੇ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ ਸੀ। ਜਿਸ ਨੂੰ ਲੈ ਕੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੰਗ ਕੀਤੀ ਸੀ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏ, ਪਰ ਸਾਨੂੰ ਉਸ ਦਿਨ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਇਸ ਪਰਿਵਾਰ ਦੀ ਕਿਸੇ ਨੇ ਵੀ ਪ੍ਰਸ਼ਾਸਨ ਨੇ ਸਾਰ ਨਹੀਂ ਲਈ, ਹੁਣ ਜਿੰਨਾ ਟਾਈਮ ਸਰਕਾਰ ਜਾਂ ਪ੍ਰਸ਼ਾਸਨ ਅਧਿਕਾਰੀ ਸਰਕਾਰੀ ਨੌਕਰੀ ਜਾਂ ਮੁਆਵਜ਼ੇ ਲਈ ਹਾਂ ਨਹੀਂ ਕਰਦੇ ਉਨ੍ਹਾਂ ਚਿਰ ਸਸਕਾਰ ਨਹੀਂ ਕਰਨਗੇ।