31 ਤੋਲੇ ਸੋਨਾ, 5 ਤੋਲੇ ਚਾਂਦੀ ਸਣੇ ਸਵਾ ਲੱਖ ਰੁਪਏ ਦੀ ਘਰ ਚੋਂ ਹੋਈ ਚੋਰੀ - 5 ਤੋਲੇ ਚਾਂਦੀ
🎬 Watch Now: Feature Video
ਮਾਨਸਾ: ਇੱਥੋਂ ਦੇ ਸਬ-ਡਿਵੀਜ਼ਨ ਸਰਦੂਲਗੜ੍ਹ ਦੇ ਵਾਰਡ ਨੰਬਰ 9 ਦੇ ਇੱਕ ਘਰ ਵਿੱਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰਾਂ ਨੇ ਘਰ ਵਿੱਚੋਂ 31 ਤੋਲੇ ਸੋਨਾ, 5 ਤੋਲੇ ਚਾਂਦੀ ਅਤੇ ਸਵਾ ਲੱਖ ਰੁਪਏ ਚੋਰੀ ਕੀਤੇ ਹਨ। ਮਕਾਨ ਮਾਲਕ ਵਿਜੇ ਕੁਮਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਚੋਰੀ ਦੀ ਘਟਨਾ ਹੋਈ, ਉਸ ਵੇਲੇ ਉਹ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸੀ ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਫੋਰੈਂਸਿਕ ਟੀਮ ਦੀ ਜਾਂਚ ਮਦਦ ਦੇ ਨਾਲ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।