ਕਾਂਗਰਸੀ ਵਰਕਰਾਂ ਨੇ ਦਵਿੰਦਰ ਘੁਬਾਇਆ ਦੇ ਖਿਲਾਫ ਕੱਢੀ ਰੈਲੀ - ਫਾਜ਼ਿਲਕਾ ਸ਼ਹਿਰ ਵਿਚ ਚੰਗਾ ਆਗੂ ਦੀ ਚੋਣ
🎬 Watch Now: Feature Video
ਫਾਜ਼ਿਲਕਾ: ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੁੰ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਹੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਵਰਕਰਾਂ ਵਲੋਂ ਫਾਜ਼ਿਲਕਾ ਸ਼ਹਿਰ ਵਿਚ ਚੰਗਾ ਆਗੂ ਦੀ ਚੋਣ ਕਰਨ ਲਈ ਰੈਲੀ ਕੱਢੀ ਗਈ। ਜਿਸ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਸਮੇਤ ਹੋਰ ਵੀ ਵਰਕਰ ਸ਼ਾਮਲ ਹੋਏ। ਫਾਜ਼ਿਲਕਾ ਦੇ ਵੱਖ-ਵੱਖ ਬਜ਼ਾਰਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਇਸ ਵਾਰ ਉਹ ਅਜਿਹਾ ਆਗੂ ਦੀ ਚੋਣ ਕਰਨ ਜੋ ਵਿਕਾਸ ਦੇ ਕੰਮ ਕਰੇ। ਇਸ ਦੌਰਾਨ ਦਵਿੰਦਰ ਘੁਬਾਇਆ ਦਾ ਕਹਿਣਾ ਹੈ ਕਿ ਵਿਰੋਧ ਕਰਨ ਵਾਲੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ ਅਤੇ ਜ਼ਿਆਦਾਤਰ ਉਹ ਹਨ ਜੋ ਕਾਂਗਰਸ ਵੱਲੋਂ ਫਾਜ਼ਿਲਕਾ ਵਿਚ ਚੋਣ ਲੜਨ ਲਈ ਇੱਛੁਕ ਸਨ।
Last Updated : Feb 3, 2023, 8:17 PM IST