ਵਿਦਿਆਰਥੀ ਨੇ ਨਹਿਰ ‘ਚ ਮਾਰੀ ਛਾਲ - ਵਿਦਿਆਰਥੀ ਨਹਿਰ ‘ਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਿਆ
🎬 Watch Now: Feature Video
ਰੂਪਨਗਰ: ਜ਼ਿਲ੍ਹੇ ’ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸ਼ਿਵਾਲਿਕ ਪਬਲਿਕ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਸਵੇਰੇ ਕਰੀਬ ਸਾਢੇ ਅੱਠ ਵਜੇ ਸਰਹਿੰਦ ਨਹਿਰ ਦੇ ਲੋਹੇ ਵਾਲੇ ਪੁਲ ਤੋਂ ਛਾਲ ਮਾਰ ਦਿੱਤੀ। ਉਕਤ ਵਿਦਿਆਰਥੀ ਦਾ ਨਾਮ ਸੁਖਦੀਪ ਸਿੰਘ ਦੱਸਿਆ ਜਾ ਰਿਹਾ ਹੈ , ਜੋ ਕਿ ਰੂਪਨਗਰ ਦੇ ਗੁਰੂ ਨਗਰ ਦਾ ਰਹਿਣ ਵਾਲਾ ਹੈ। ਛਾਲ ਮਾਰਨ ਤੋਂ ਬਾਅਦ ਵਿਦਿਆਰਥੀ ਨਹਿਰ ‘ਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਵਿੱਚ ਛਾਲ ਮਾਰਨ ਵਾਲੇ ਵਿਦਿਆਰਥੀ ਦਾ ਸ਼ਿਵਾਲਿਕ ਪਬਲਿਕ ਸਕੂਲ ਵਿੱਚ 9ਵੀਂ ਜਮਾਤ ਦਾ ਪੇਪਰ ਸੀ। ਵਿਦਿਆਰਥੀ ਦੇ ਮਾਪੇ ਵੀ ਮੌਕੇ ’ਤੇ ਪਹੁੰਚੇ ਹੋਏ ਹਨ ਜਿੰਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਿਟੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:17 PM IST