ਏਐਸਆਈ ਨੂੰ ਕਾਰ ਨਾਲ ਘਸੀਟਣ ਵਾਲੇ ਨੌਜਵਾਨ ਨੂੰ ਮਿਲੀ ਜ਼ਮਾਨਤ - corona virus
🎬 Watch Now: Feature Video
ਜਲੰਧਰ: ਆਪਣੀ ਕਾਰ ਨਾਲ ਇੱਕ ਪੁਲਿਸ ਵਾਲੇ ਨੂੰ ਘਸੀਟਣ ਦੇ ਇਲਜ਼ਾਮ ਵਿੱਚ ਜੇਲ੍ਹ ਭੇਜੇ ਗਏ ਆਰੋਪੀ ਨੂੰ ਬੁੱਧਵਾਰ ਨੂੰ ਜ਼ਮਾਨਤ ਮਿਲ ਗਈ। ਜ਼ਿਕਰਯੋਗ ਹੈ ਕਿ ਬੀਤੀ 2 ਮਈ ਨੂੰ ਜਲੰਧਰ ਦੇ ਮਿਲਕ ਬਾਰ ਚੌਕ ਨੇੜੇ ਅਨਮੋਲ ਮਹਿਮੀ ਨਾਂਅ ਦਾ ਇੱਕ ਨੌਜਵਾਨ ਆਪਣੀ ਕਾਰ 'ਤੇ ਜਾ ਰਿਹਾ ਸੀ। ਜਦ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਕਾਰ ਭਜਾ ਲਈ ਜਿਸ ਨਾਲ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਇੱਕ ਏਐਸਆਈ ਕਾਰ ਦੇ ਬੋਨਟ 'ਤੇ ਕਾਫੀ ਦੂਰ ਤੱਕ ਘਸੀਟਿਆ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਅਨਮੋਲ ਮੈਨੀ 'ਤੇ ਧਾਰਾ 307 ਦੇ ਨਾਲ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।