ਹੋਟਲ ’ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨ ਲੜਕੀ ਦੀ ਮੌਤ - ਅਚਾਨਕ ਸਿਹਤ ਖ਼ਰਾਬ
🎬 Watch Now: Feature Video
ਅੰਮ੍ਰਿਤਸਰ: ਮਾਲ ਰੋਡ ਵਿਖੇ ਇੱਕ ਹੋਟਲ ’ਚ ਬੀਤੀ ਰਾਤ ਇੱਕ ਲੜਕੀ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਪੁਲਿਸ ਅਤੇ ਪਰਿਵਾਕਰ ਮੈਂਬਰਾਂ ਅਨੁਸਾਰ ਰਾਤ ਨੂੰ 2 ਲੜਕੀਆਂ ਹੋਟਲ ਵਿੱਚ ਰੁਕੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਲੜਕੀ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਅਚਾਨਕ ਸਿਹਤ ਖ਼ਰਾਬ ਹੋ ਗਈ ਤਾਂ ਉਸ ਨੂੰ ਨੇੜਲੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਿਮਰਨ ਭੱਟੀ ਉਰਫ਼ ਸਿੰਮੀ ਵੱਜੋਂ ਹੋਈ ਹੈ ਜੋ ਸ਼ਿਮਲਾ ਦੀ ਵਸਨੀਕ ਸੀ ਤੇ ਨੌਕਰੀ ਲਈ ਪੰਜਾਬ ਆਈ ਹੋਈ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।