ਰੁੱਖ ਵੱਢੇ ਜਾਣ 'ਤੇ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ - protest outside DC office
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10007049-thumbnail-3x2-jal.jpg)
ਜਲੰਧਰ : ਆਦਮਪੁਰ ਦੇ ਪਿੰਡ ਚੂਹੜਵਾਲੀ ਦੇ ਪਿੰਡ ਵਾਸੀਆਂ ਨੇ ਡੀ ਸੀ ਦਫ਼ਤਰ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਪੰਚਾਇਤੀ ਰੁੱਖ ਵੱਢੇ ਗਏ ਹਨ, ਉਹ ਸਰਾਸਰ ਗਲਤ ਹਨ। ਇਸ ਸਬੰਧੀ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਚੁੱਕੇ ਹਨ, ਹੁਣ ਤੱਕ ਕੋਈ ਵੀ ਜਵਾਬ ਨਹੀਂ ਆ ਰਿਹਾ ਹੈ। ਇਸ ਸਬੰਧੀ ਆਰਟੀਆਈ ਵੀ ਪਾਈ ਅਤੇ ਆਰਟੀਆਈ ਪਾਉਣ ਤੋਂ ਬਾਅਦ ਵੀ ਸਹੀ ਢੰਗ ਨਾਲ ਇਹ ਜਵਾਬ ਨਹੀਂ ਮਿਲੀਆ, ਕਿ ਇਨ੍ਹਾਂ ਰੁੱਖਾਂ ਨੂੰ ਕਿਉਂ ਵੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਵੱਢੇ ਗਏ ਰੁੱਖਾਂ ਦੇ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਲਦ ਤੋਂ ਜਲਦ ਸਜ਼ਾ ਵੀ ਦਿੱਤੀ ਜਾਵੇ।