ਗੈਂਗਸਟਰ ਦਿਲਪ੍ਰੀਤ ਬਾਬਾ ਦੇ ਦੋ ਹੋਰ ਸਾਥੀ ਅਸਲੇ ਸਮੇਤ ਕਾਬੂ - ਗੈਂਗਸਟਰ ਗ੍ਰਿਫਤਾਰ
🎬 Watch Now: Feature Video
ਪਟਿਆਲਾ: ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਦੋ ਨੇੜਲੇ ਸਾਥੀ ਗੱਗੀ ਲਾਹੌਰੀਆ ਤੇ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਿਸ ਨੇ ਇਸ ਗੈਂਗ ਨਾਲ ਸਬੰਧ ਰੱਖਣ ਵਾਲੇ ਦੋ ਹੋਰ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਬਿੱਕਰ ਸਿੰਘ ਉਰਫ ਬਿੱਕਰ ਬਾਬਾ ਅਤੇ ਦੂਜਾ ਜਸਵਿੰਦਰ ਸਿੰਘ ਕਾਲੂ ਬਾਬਾ ਵਜੋਂ ਹੋਈ ਹੈ। ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।