ਵਿਕਾਸ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਹੈ: ਬਲਵੰਤ ਰਾਏ ਨਾਥ - ਆਮ ਆਦਮੀ ਪਾਰਟੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10662180-264-10662180-1613555122511.jpg)
ਬਠਿੰਡਾ: ਜ਼ਿਲ੍ਹੇ ’ਚ ਨਗਰ ਨਿਗਮ ਚੋਣਾਂ ’ਚ ਕਾਂਗਰਸ ਨੇ ਬਾਜੀ ਮਾਰੀ ਹੈ। ਕਾਂਗਰਸ ਪਾਰਟੀ ਨੇ 43 ਅਤੇ ਸ਼੍ਰੋਮਣੀ ਅਕਾਲੀ ਦਲ ਨੇ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਇਹ ਵੀ ਉਮੀਦ ਲਗਾਈ ਹੈ ਕਿ ਕੋਈ ਵੀ ਪਾਰਟੀ ਦਾ ਉਮੀਦਵਾਰ ਜਿੱਤੇ ਪਰ ਵਿਕਾਸ ਦੇ ਕੰਮ ਨਹੀਂ ਰੁਕਣਗੇ। ਉਹਨਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿਕਾਸ ਦੇ ਨਾਮ ਤੇ ਜਾਣਿਆ ਜਾਵੇ ਇਹ ਸੁਪਨਾ ਪੂਰਾ ਕਰਨ ਦੀ ਜ਼ਿੰਮੇਵਾਰੀ ਹੁਣ ਕਾਂਗਰਸ ਪਾਰਟੀ ਦੀ ਹੈ।